ਫਿਰੋਜ਼ਪੁਰ ਕੇਂਦਰੀ ਜੇਲ੍ਹ ''ਚ ਕੈਦੀ ਪੁੱਤ ਨੂੰ ਮਿਲਣ ਆਈ ਮਾਂ , ਬਰਾਮਦ ਹੋਇਆ ਮੋਬਾਇਲ ਤੇ ਸਿਮ

10/21/2022 12:50:33 PM

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚ ਬੰਦ ਪੁੱਤਰ ਨੂੰ ਮਿਲਣ ਆਈ ਮਾਂ ਕੋਲੋਂ ਮੋਬਾਇਲ ਅਤੇ ਸਿਮ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਉਕਤ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਜੇਲ੍ਹ ਪ੍ਰਸ਼ਾਸਨ ਵੱਲੋਂ ਡੀ. ਆਈ. ਜੀ. ਫਿਰੋਜ਼ਪੁਰ ਸਰਕਲ ਤੇਜਿੰਦਰ ਸਿੰਘ ਮੋੜ ਅਤੇ ਸੁਪਰਡੈਂਟ ਬਲਜੀਤ ਸਿੰਘ ਵੈਦ ਦੇ ਦਿਸ਼ਾ-ਨਿਰਦੇਸ਼ਾਂ 'ਤੇ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਹਵਾਲਾਤੀਆਂ ਕੋਲੋਂ 7 ਮੋਬਾਇਲ ਬਰਾਮਦ ਕੀਤੇ ਗਏ ਹਨ। ਜਿਸ ਦੇ ਤਹਿਤ ਹਵਾਲਾਤੀ ਗੁਰਜੀਤ ਸਿੰਘ , ਕੋਮਲਦੀਪ , ਬਿੰਦਰ ਸਿੰਘ, ਉਸ ਦੀ ਮਾਂ ਕੁਲਵੰਤ ਕੌਰ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋ- CM ਮਾਨ ਦੀ ਕੋਠੀ 'ਤੇ ਧਰਨਾ ਦੇ ਕੇ ਪਰਤ ਰਹੇ ਕਿਸਾਨਾਂ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ

ਇਸ ਸੰਬੰਧੀ ਜਾਣਕਾਰੀ ਦਿੰਦਿਆ ਸਬ-ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਹਵਾਲਾਤੀ ਬਿੰਦਰ ਸਿੰਘ ਦੀ ਮਾਤਾ ਉਸ ਨੂੰ ਮਿਲਣ ਆਈ ਸੀ। ਜਿਸ ਨੇ ਜੇਲ੍ਹ ਮੈਟਰਨ ਗੁਰਦੀਪ ਕੌਰ ਨਾਲ ਬਦਸਲੂਕੀ ਕੀਤੀ ਅਤੇ ਜਦੋਂ ਉਕਤ ਔਰਤ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕੱਪੜਿਆਂ 'ਚੋਂ ਇਕ ਮੋਬਾਇਲ ਅਤੇ ਸਿਮ ਬਰਾਮਦ ਹੋਈ। ਜਿਸ ਤੋਂ ਬਾਅਦ ਪੁਲਸ ਨੇ ਕੁਲਵੰਤ ਕੌਰ ਨੂੰ ਹਿਰਾਸਤ 'ਚ ਲੈ ਲਿਆ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਹਾਇਕ ਸੁਪਰਡੈਂਟ ਕਸ਼ਮੀਰ ਚੰਦ ਵੱਲੋਂ ਪੁਲਸ ਨੂੰ ਭੇਜੇ ਲਿਖਤੀ ਪੱਤਰ 'ਚ ਦੱਸਿਆ ਕਿ ਜਦੋਂ ਉਨ੍ਹਾਂ ਨੇ ਜੇਲ੍ਹ ਸਟਾਫ਼ ਸਮੇਤ ਵੱਖ-ਵੱਖ ਥਾਵਾਂ ਤਲਾਸ਼ੀ ਗਈ ਸੀ।

ਇਹ ਵੀ ਪੜ੍ਹੋ- ਮਹਿਕਮੇ ਦੀ ਵੱਡੀ ਲਾਪਰਵਾਹੀ, ਬ੍ਰੇਕ ਫੇਲ੍ਹ ਦਾ ਪਤਾ ਹੋਣ ਦੇ ਬਾਵਜੂਦ ਰੂਟ 'ਤੇ ਭੇਜੀ PRTC ਬੱਸ ਪਲਟੀ

ਇਸ ਦੌਰਾਨ ਗੁਰਜੀਤ ਸਿੰਘ ਕੋਲੋਂ ਬਿਨ੍ਹਾਂ ਸਿਮ ਇਕ ਮੋਬਾਇਲ ਤੋਂ ਇਲਾਵਾ ਲਾਵਾਰਿਸ ਪਏ ਹੋਏ 4 ਮੋਬਾਇਲ ਬਰਾਮਦ ਹੋਏ। ਜਿਨ੍ਹਾਂ ਵਿੱਚੋਂ 2 'ਚ ਸਿਮ ਸੀ ਅਤੇ ਇਕ ਹੋਰ ਮੋਬਾਇਲ ਬਿਨ੍ਹਾਂ ਸਿਮ ਤੋਂ ਮਿਲਿਆ।ਦੂਜੇ ਪਾਸੇ ਥਾਣਾ ਸਿਟੀ ਦੇ ਏ. ਐੱਸ. ਆਈ. ਜੰਗ ਸਿੰਘ ਨੇ ਦੱਸਿਆ ਕਿ ਜੇਲ੍ਹ ਸਹਾਇਕ ਸੁਪਰਡੈਂਟ ਕਸ਼ਮੀਰ ਚੰਦ ਦੀ ਅਗਵਾਈ 'ਚ ਸਾਥੀ ਕਰਮਚਾਰੀਆਂ ਸਮੇਤ ਬਲਾਕ ਨੰਬਰ 1 ਦੀ ਬੈਰਕ ਨੰਬਰ 3 ਦੀ ਤਲਾਸ਼ੀ ਲੈਣ 'ਤੇ ਹਵਾਲਾਤੀ ਕੋਮਲਦੀਰ ਕੋਲੋਂ ਇਕ ਮੋਬਾਇਲ ਬਰਾਮਦ ਹੋਇਆ। ਪੁਲਸ ਨੇ ਬਰਾਮਦ ਕੀਤੇ ਮੋਬਾਇਲਾਂ ਅਤੇ ਸਿਮਾਂ ਦੀ ਜਾਂਚ ਕਰ ਰਹੀ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਸਿਮ ਕਿਸ ਨਾਮ 'ਤੇ ਚੱਲ ਰਹੇ ਹਨ ਅਤੇ ਜੇਲ੍ਹ ਅੰਦਰ ਕਿਵੇਂ ਪਹੁੰਚੇ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News