ਫਿਰੋਜ਼ਪੁਰ ਜੇਲ੍ਹ ''ਚ ਬੰਦ ਗੈਂਗਸਟਰ ਅਮਿਤ ਝਾਂਬੀ ਕੋਲੋਂ ਬਰਾਮਦ ਹੋਇਆ ਮੋਬਾਇਲ

Wednesday, Jun 07, 2023 - 05:57 PM (IST)

ਫਿਰੋਜ਼ਪੁਰ (ਕੁਮਾਰ) : ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਗੈਂਗਸਟਰ ਹਵਾਲਾਤੀ ਅਮਿਤ ਕੁਮਾਰ ਉਰਫ਼ ਝਾਂਬੀ ਤੋਂ ਇੱਕ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ। ਇਸ ਤੋਂ ਇਲਾਵਾ ਜੇਲ੍ਹ 'ਚੋਂ ਇੱਕ ਲਾਵਾਰਿਸ ਮੋਬਾਈਲ ਮਿਲਿਆ ਹੈ, ਜਿਸ ਸਬੰਧੀ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਖਜਿੰਦਰ ਸਿੰਘ ਵੱਲੋਂ ਭੇਜੇ ਲਿਖਤੀ ਪੱਤਰ ਦੇ ਆਧਾਰ ’ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਗੈਂਗਸਟਰ ਅਮਿਤ ਝਾਂਬੀ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੰਜਾਬ ਨੂੰ ਮਿਲੇ 5 ਪੀ. ਐੱਮ. ਈ-ਵਿੱਦਿਆ ਚੈਨਲ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਿਰੋਜ਼ਪੁਰ ਦੇ ਏ. ਐੱਸ. ਆਈ.  ਗੁਰਮੇਲ ਸਿੰਘ ਨੇ ਦੱਸਿਆ ਕਿ ਜੇਲ੍ਹ ਅਧਿਕਾਰੀ ਨੇ ਪੁਲਸ ਨੂੰ ਭੇਜੇ ਪੱਤਰ ਵਿੱਚ ਦੱਸਿਆ ਹੈ ਕਿ ਜਦੋਂ ਉਨ੍ਹਾਂ ਨੇ ਗੈਂਗਸਟਰ ਹਵਾਲਾਤੀ ਅਮਿਤ ਕੁਮਾਰ ਦੀ ਚੱਕੀ ਨੰਬਰ 9 ਦੀ ਟਾਇਲਟ ਸੀਟ ਦੀ ਚੈਕਿੰਗ ਕੀਤੀ ਤਾਂ ਟੋਇਲਟ ਸੀਟ ਵਿੱਚ ਪਾਲੀਥੀਨ ਵਿੱਚ ਲਪੇਟ ਕੇ ਪੱਥਰ ਨਾਲ ਬੰਨਿਆ ਹੋਇਆ ਇੱਕ ਸੈਮਸੰਗ ਕੀਪੈਡ ਮੋਬਾਈਲ ਫੋਨ ਬਰਾਮਦ ਹੋਇਆ। 

ਇਹ ਵੀ ਪੜ੍ਹੋ- ਪੰਜਾਬ ਦੇ ਇਸ ਟੋਲ ਪਲਾਜ਼ਾ ਨੂੰ 20 ਰੁਪਏ ਵੱਧ ਵਸੂਲਣੇ ਪਏ ਮਹਿੰਗੇ, ਲੱਗਾ ਮੋਟਾ ਜੁਰਮਾਨਾ

ਉੱਥੇ ਹੀ ਬਲਾਕ ਨੰਬਰ 2 ਦੀ ਚੱਕੀ ਨੰਬਰ 1 ਦੀ ਤਲਾਸ਼ੀ ਲੈਣ ’ਤੇ ਟਾਇਲਟ ਸੀਟ ਵਿੱਚ ਪਾਲੀਥੀਨ ਵਿੱਚ ਲਪੇਟ ਕੇ ਪੱਥਰ ਦੇ ਨਾਲ ਬੰਨਿਆ ਹੋਇਆ ਇੱਕ ਬਿਨਾਂ ਸਿਮ ਕਾਰਡ ਅਤੇ ਬੈਟਰੀ ਦੇ ਕਚੋਰਾ ਕੀਪੈਡ ਲਾਵਾਰਿਸ ਮੋਬਾਈਲ ਮਿਲਿਆ। ਉਨ੍ਹਾਂ ਦੱਸਿਆ ਕਿ ਇਸ ਬਰਾਮਦਗੀ ਨੂੰ ਲੈ ਕੇ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News