ਲੁਟੇਰਿਆਂ ਦੀ ਦਹਿਸ਼ਤ! ਅੱਖਾਂ ''ਚ ਮਿਰਚਾਂ ਪਾ ਫਾਈਨਾਂਸ ਕੰਪਨੀ ਦੇ ਮੁਲਾਜ਼ਮਾਂ ਤੋਂ ਲੁੱਟੀ 1 ਲੱਖ 67 ਹਜ਼ਾਰ ਨਗਦੀ
Thursday, May 25, 2023 - 02:22 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ) : ਲੋਨ ਦੀਆਂ ਕਿਸ਼ਤਾ ਇਕੱਠੀਆਂ ਕਰਕੇ ਜਾ ਰਹੇ ਫਾਈਨਾਂਸ ਕੰਪਨੀ ਦੇ ਦੋ ਮੁਲਾਜਮਾਂ ਤੋਂ ਮੋਟਰਸਾਈਕਲ ਸਵਾਰ 3 ਲੁਟੇਰੇ 1,67,000 ਰੁਪਏ ਦੀ ਨਗਦੀ ਅਤੇ ਜ਼ਰੂਰੀ ਕਾਗਜਾਤ ਲੁੱਟ ਕੇ ਫ਼ਰਾਰ ਹੋ ਗਏ। ਇਸ ਲੁੱਟ ਦੀ ਘਟਨਾ ਸਬੰਧੀ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਹ ਜਾਣਕਾਰੀ ਦਿੰਦੇ ਏ. ਐੱਸ. ਆਈ. ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਤੇ ਬਿਆਨਾਂ ਵਿੱਚ ਮੁੱਦਈ ਜਗਮੀਤ ਸਿੰਘ ਪੁੱਤਰ ਸਾਰਜ ਸਿੰਘ ਵਾਸੀ ਪਿੰਡ ਜੰਗ ਨੇ ਦੱਸਿਆ ਕਿ ਉਹ ਫਿਉਜਨ ਮਾਈਨੇ ਫਾਈਨਾਂਸ ਲਿਮਟਿਡ ਦਿੱਲੀ ਦੀ ਬ੍ਰਾਂਚ ਫਰੀਦਕੋਟ ਵਿਖੇ ਲੱਗਾ ਹੋਇਆ ਹੈ।
ਇਹ ਵੀ ਪੜ੍ਹੋ- ਬਡਬਰ ਦੇ ਕਿਸਾਨ ਸੁਖਪਾਲ ਨੇ ਕੀਤੀ ਪੰਗਾਸ ਮੱਛੀ ਪਾਲਣ ਦੀ ਪਹਿਲ, ਪ੍ਰਤੀ ਏਕੜ ਹੁੰਦੀ ਹੈ 2 ਲੱਖ ਦੀ ਕਮਾਈ
ਉਹ ਅਤੇ ਉਸਦਾ ਦੋਸਤ ਗੋਪੀ ਸਿੰਘ ਵੱਖ ਵੱਖ ਪਿੰਡਾਂ ਵਿੱਚੋਂ ਲੇਡੀਜ਼ ਨੂੰ ਕੰਮ ਕਰਨ ਲਈ ਲੋਨ ਦਿੰਦੇ ਹਨ ਤੇ ਉਸ ਲੋਨ ਦੀਆਂ ਕਿਸ਼ਤਾਂ ਮਹੀਨਾ ਵਾਰ ਇੱਕਠੀਆਂ ਕਰਨ ਲਈ ਜਾਦੇਂ ਸਨ ਤੇ ਰਕਮ ਇੱਕਠੀ ਕਰਕੇ ਪਿੰਡ ਚੂਨੀਆ ਫਰੀਦਕੋਟ ਵਿਖੇ ਜਮ੍ਹਾ ਕਰਵਾ ਦਿੰਦੇ ਸਨ। ਮੁੱਦਈ ਅਨੁਸਾਰ 22 ਮਈ ਨੂੰ ਦੇਰ ਸ਼ਾਮ ਕਰੀਬ 9 ਵਜੇ ਉਹ ਪਿੰਡ ਲੱਖੋ ਕੇ ਬਹਿਰਾਮ ਪੁਲ ਸੂਆ ਨੇੜੇ ਪੁੱਜੇ ਤਾਂ ਤਿੰਨ ਅਣਪਛਾਤੇ ਵਿਅਕਤੀ ਮੋਟਰਸਾਈਕਲ ਤੇ ਆਏ, ਜਿਨ੍ਹਾਂ ਨੇ ਉਨ੍ਹਾਂ ਨੂੰ ਰੋਕ ਕੇ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ ਤੇ ਮੁੱਦਈ ਦੇ ਬੈਗ, ਜਿਸ ਵਿੱਚ 85 ਹਜ਼ਾਰ ਰੁਪਏ ਤੇ ਕੰਪਨੀ ਦੇ ਜ਼ਰੂਰੀ ਕਾਗਜਾਤ ਸਨ ਅਤੇ ਗੋਪੀ ਸਿੰਘ ਦੇ ਬੈਗ ਵਿੱਚ ਕਰੀਬ 82 ਹਜ਼ਾਰ ਰੁਪਏ ਸਨ, ਨੂੰ ਜਾਨੋ ਮਾਰਨ ਦੀ ਧਮਕੀ ਦੇ ਕੇ ਖੋਹ ਕੇ ਲੈ ਗਏ।
ਇਹ ਵੀ ਪੜ੍ਹੋ- ਨਵੀਂ ਸੰਸਦ ਦੇ ਉਦਘਾਟਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਲਖ਼ੀ ਭਰਿਆ ਟਵੀਟ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।