2 ਵਹਾਨਾਂ ਦੀ ਜ਼ਬਰਦਸਤ ਟੱਕਰ, ਜਾਨੀ ਨੁਕਸਾਨ ਹੋਣ ਤੋਂ ਬਚਾਅ

05/16/2019 1:05:04 PM

ਜਲਾਲਾਬਾਦ (ਜਤਿੰਦਰ, ਨਿਖੰਜ) – ਸਥਾਨਕ ਲੱਖੇਵਾਲੀ ਰੋਡ 'ਤੇ ਸਥਿਤ ਕੰਬੋਜ ਸਰਵਿਸ ਸਟੇਸ਼ਨ ਨੇੜੇ ਅੱਜ ਟਰੈਕਟਰ ਅਤੇ ਕਾਰ ਦੀ ਆਪਸ 'ਚ ਸਿੱਧੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਵਿਅਕਤੀ ਜਲਾਲਾਬਾਦ ਤੋਂ ਟਰੈਕਟਰ 'ਤੇ ਸਵਾਰ ਹੋ ਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਕਿ ਲੱਖੇਵਾਲੀ ਰੋਡ 'ਤੇ ਸਥਿਤ ਕੰਬੋਜ ਸਰਵਿਸ ਸਟੇਸ਼ਨ ਨੇੜੇ ਪਹੁੰਚਣ 'ਤੇ ਉਸਨੂੰ ਫੋਨ ਆ ਗਿਆ। ਟਰੈਕਟਰ ਨੂੰ ਸਾਇਡ 'ਤੇ ਲਗਾ ਕੇ ਉਹ ਫੋਨ ਸੁਣ ਹੀ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੇ ਕਾਰ ਚਾਲਕ ਨੇ ਟਰੈਕਟਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੈਕਟਰ ਪਲਟ ਗਿਆ।


rajwinder kaur

Content Editor

Related News