ਜੇਲ੍ਹ ਵਾਰਡਨ ਦੀ ਸ਼ਰਮਨਾਕ ਕਰਤੂਤ, ਮਹਿਲਾ ਕਾਂਸਟੇਬਲ ਦੇ ਇੰਸਟਾਗ੍ਰਾਮ ''ਤੇ ਫੋਟੋ ਅਪਲੋਡ ਕਰ ਕੀਤਾ ਵੱਡਾ ਕਾਂਡ

02/15/2023 1:32:25 PM

ਫਿਰੋਜ਼ਪੁਰ (ਕੁਮਾਰ, ਮਲਹੋਤਰਾ, ਪਰਮਜੀਤ, ਖੁੱਲਰ) : ਇਕ ਮਹਿਲਾ ਸੀਨੀਅਰ ਕਾਂਸਟੇਬਲ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਵਾਰਡਨ ਕੁਲਵਿੰਦਰ ਸਿੰਘ ਖ਼ਿਲਾਫ਼ ਆਈ. ਪੀ. ਸੀ. ਅਤੇ ਆਈ. ਟੀ. ਐਕਟ ਤਹਿਤ ਮਹਿਲਾ ਕਾਂਸਟੇਬਲ ਦੀ ਇੰਸਟਾਗ੍ਰਾਮ ’ਤੇ ਫੋਟੋ ਪਾ ਕੇ ਹੇਠਾਂ ਭੱਦੀ ਸ਼ਬਦਾਵਲੀ ਲਿਖਣ ਦੋਸ਼ ’ਚ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਘਰ 'ਚ ਪੁਆਏ ਕੀਰਨੇ, 4 ਭੈਣਾਂ ਦੇ ਇਕਲੌਤੇ ਭਰਾ ਦੀ ਤੜਫ਼-ਤੜਫ਼ ਕੇ ਹੋਈ ਮੌਤ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਿਰੋਜ਼ਪੁਰ ਦੇ ਐੱਸ. ਐੱਚ. ਓ. ਇੰਸਪੈਕਟਰ ਮੋਹਿਤ ਧਵਨ ਨੇ ਦੱਸਿਆ ਕਿ ਇਕ ਮਹਿਲਾ ਸੀਨੀਅਰ ਕਾਂਸਟੇਬਲ ਨੇ ਪੁਲਸ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਅਤੇ ਬਿਆਨ ’ਚ ਦੱਸਿਆ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ’ਚ ਬੰਦ ਹਵਾਲਾਤੀ ਵੀਨਾ ਉਰਫ ਪਾਸ਼ੋ ਪਤਨੀ ਗੁਰਦੇਵ ਸਿੰਘ ਵਾਸੀ ਕੁੰਡੇ ਥਾਣਾ ਸਦਰ ਫਿਰੋਜ਼ਪੁਰ ਦੇ ਮੁੰਡੇ ਦੇ ਵਿਆਹ ਲਈ ਗਾਰਦ ਲਗਾਈ ਗਈ ਸੀ ਤੇ ਉਹ ਵੀ ਸਾਥੀ ਕਰਮਚਾਰੀਆਂ ਦੇ ਨਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੀ ਡਿਉੜੀ ਦੇ ਬਾਹਰ ਤਾਇਨਾਤ ਵਾਰਡਨ ਕੁਲਵਿੰਦਰ ਸਿੰਘ ਨੂੰ ਆਪਣਾ ਬੈਗ ਦੇ ਕੇ ਅੰਦਰ ਗਈ ਸੀ, ਜਿਸ ’ਚ ਉਸਦਾ ਮੋਬਾਇਲ ਫੋਨ ਅਤੇ ਜ਼ਰੂਰੀ ਸਾਮਾਨ ਸੀ।

ਇਹ ਵੀ ਪੜ੍ਹੋ-  ਬੱਸਾਂ 'ਚ ਸਫ਼ਰ ਕਰਨ ਵਾਲੇ ਜ਼ਰਾ ਪੜ੍ਹ ਲੈਣ ਇਹ ਖ਼ਬਰ, ਪੀ. ਆਰ. ਟੀ. ਸੀ. ਯੂਨੀਅਨ ਨੇ ਕੀਤਾ ਇਹ ਐਲਾਨ

ਸ਼ਿਕਾਇਤਕਰਤਾ ਮਹਿਲਾ ਸੀਨੀਅਰ ਕਾਂਸਟੇਬਲ ਅਨੁਸਾਰ ਨਾਮਜ਼ਦ ਵਾਰਡਨ ਕੁਲਵਿੰਦਰ ਸਿੰਘ ਨੇ ਉਸਦੇ ਬੈਗ ’ਚੋਂ ਮੋਬਾਇਲ ਫੋਨ ਕੱਢ ਕੇ ਉਸਦੇ ਇੰਸਟਾਗ੍ਰਾਮ ’ਤੇ ਉਸਦੀ ਅਤੇ ਇਕ ਹੋਰ ਮਹਿਲਾ ਪੀ. ਐੱਚ. ਸੀ. ਦੀ ਵਰਦੀ ਫੋਟੋ ਉਸਦੇ ਇੰਸਟਾਗ੍ਰਾਮ ’ਤੇ ਪਾ ਦਿੱਤੀ ਅਤੇ ਉਸ ਦੇ ਹੇਠਾਂ ਭੱਦੀ ਸ਼ਬਦਾਵਲੀ ਲਿਖ ਕੇ ਪੋਸਟ ਕਰ ਦਿੱਤੀ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News