ਨਸ਼ੇ ''ਚ ਧੁੱਤ ਪਤੀ ਨੇ ਡੰਡਿਆਂ ਨਾਲ ਕੀਤੀ ਪਤਨੀ ਕੁੱਟਮਾਰ, ਦਿਓਰ ਨੇ ਘਰ ਦਾ ਜੰਗਲਾ ਤੋੜ ਬਚਾਈ ਭਾਬੀ ਦੀ ਜਾਨ

04/10/2023 5:26:44 PM

ਅਬੋਹਰ (ਸੁਨੀਲ) : ਸਥਾਨਕ ਰਾਜੀਵ ਨਗਰ ਵਾਸੀ ਅਤੇ ਗੋਬਿੰਦ ਨਗਰੀ ਵਿੱਚ ਇਕ ਵਿਆਹੁਤਾ ਨੂੰ ਕਥਿਤ ਤੌਰ 'ਤੇ ਉਸਦੇ ਪਤੀ ਨੇ ਨਸ਼ੇ ਵਿੱਚ ਧੁੱਤ ਹੋ ਕੇ ਉਸ ਨਾਲ ਕੁੱਟਮਾਰ ਕੀਤੀ, ਜਿਸਨੂੰ ਉਸਦੇ ਦਿਓਰ ਨੇ ਬੜੀ ਮੁਸ਼ਕਲ ਨਾਲ ਘਰ ਦੇ ਜੰਗਲੇ 'ਚੋਂ ਬਾਹਰ ਕੱਢ ਉਸਦੀ ਜਾਨ ਬਚਾਈ ਅਤੇ ਉਸਦੇ ਪਰਿਵਾਰ ਵਾਲਿਆਂ ਹਵਾਲੇ ਕੀਤਾ। ਉਕਤ ਔਰਤ ਨੂੰ ਬਾਅਦ ਵਿੱਚ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਜ਼ੇਰੇ ਇਲਾਜ ਪੂਜਾ ਰਾਣੀ ਪਤਨੀ ਗੋਪਾਲ ਨੇ ਦੱਸਿਆ ਕਿ ਉਸਦਾ ਵਿਆਹ ਕਰੀਬ 10 ਸਾਲ ਪਹਿਲਾਂ ਗੋਬਿੰਦ ਨਗਰੀ ਗਲੀ ਨੰ. 6 ਵਾਸੀ ਗੋਪਾਲ ਨਾਲ ਹੋਈ ਸੀ, ਜੋ ਸ਼ੁਰੂ ਤੋਂ ਹੀ ਸ਼ਰਾਬ ਪੀਣ ਦਾ ਆਦੀ ਹੈ। ਵਿਆਹ ਤੋਂ ਬਾਅਦ ਉਸਦੇ ਘਰ ਤਿੰਨ ਬੱਚਿਆਂ ਨੇ ਜਨਮ ਲਿਆ। 

ਇਹ ਵੀ ਪੜ੍ਹੋ- ਸਿੱਖਿਆ ਵਿਭਾਗ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ, ਸਰਕਾਰੀ ਸਕੂਲਾਂ ਵਿਚ 4.36 ਫ਼ੀਸਦੀ ਵਧੇ ਦਾਖ਼ਲੇ

ਪੂਜਾ ਰਾਣੀ ਨੇ ਕਥਿਤ ਤੌਰ 'ਤੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਉਸਦੇ ਪਿਤਾ ਵੀ ਜ਼ਿਆਦਾ ਸ਼ਰਾਬ ਪੀਂਦਾ ਸੀ, ਜਿਸ ਕਾਰਨ ਉਸਦੀ ਮਾਂ ਉਨ੍ਹਾਂ ਨੂੰ ਛੱਡ ਕੇ ਚੱਲੀ ਗਈ ਸੀ ਅਤੇ ਜਦੋਂ ਉਸਦੇ ਪਿਤਾ ਨੇ ਉਸਦਾ ਵਿਆਹ ਕੀਤਾ ਤਾਂ ਉਸ ਨੂੰ ਵੀ ਸ਼ਰਾਬੀ ਪਤੀ ਮਿਲਿਆ, ਜੋ ਅਕਸਰ ਨਸ਼ੇ 'ਚ ਉਸਦੀ ਕੁੱਟਮਾਰ ਕਰਦਾ ਸੀ। ਇਸੇ ਦੇ ਚੱਲਦਿਆਂ ਬੀਤੀ ਰਾਤ ਉਸਦੇ ਪਤੀ ਨੇ ਨਸ਼ੇ ਵਿੱਚ ਧੁੱਤ ਹੋ ਕੇ ਉਸਨੂੰ ਕਮਰੇ ਵਿੱਚ ਬੰਦ ਡੰਡਿਆਂ ਨਾਲ ਹਮਲਾ ਕਰ ਕੁੱਟਮਾਰ ਸ਼ੁਰੂ ਕਰ ਦਿੱਤੀ। ਉਸ ਵੱਲੋਂ ਰੌਲਾ ਪਾਉਣ 'ਤੇ ਉਸਦੇ ਦਿਓਰ ਨੇ ਬੜੀ ਮੁਸ਼ਕਿਲ ਨਾਲ ਕਮਰੇ ਦਾ ਜੰਗਲਾ ਤੋੜ ਕੇ ਉਸ ਨੂੰ ਬਾਹਰ ਕੱਢਿਆ। ਇਸਦੇ ਬਾਅਦ ਉਸਦੀ ਤਾਈ ਅਤੇ ਦਾਦੀ ਨੇ ਉਸਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ।

ਇਹ ਵੀ ਪੜ੍ਹੋ- ਜ਼ਹਿਰੀਲੀ ਸ਼ਰਾਬ ਕਾਰਣ ਹੋਈਆਂ 3 ਮੌਤਾਂ ਮਗਰੋਂ ਐਕਸ਼ਨ 'ਚ ਪਿੰਡ ਦੀ ਪੰਚਾਇਤ, ਪਾਸ ਕੀਤਾ ਖ਼ਾਸ ਮਤਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News