ਹਰਪਾਲ ਸਿੰਘ ਬੇਦੀ ਨੇ ਸੰਭਾਲਿਆ ਪੀ. ਏ. ਡੀ. ਬੀ. ਬੈਂਕ ਦੇ ਚੇਅਰਮੈਨ ਦਾ ਅਹੁਦਾ
Thursday, Jul 24, 2025 - 05:11 PM (IST)

ਗੁਰੂਹਰਸਹਾਏ : ਹਰਪਾਲ ਸਿੰਘ ਬੇਦੀ ਨੇ ਪੀ. ਏ. ਡੀ. ਬੀ. ਬੈਂਕ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਪਾਲ ਸਿੰਘ ਬੇਦੀ ਨੇ ਕਿਹਾ ਕਿ ਉਨ੍ਹਾਂ ਨੂੰ ਸਰਬਸੰਮਤੀ ਨਾਲ ਚੇਅਰਮੈਨ ਚੁਣਿਆ ਗਿਆ ਹੈ। ਹੁਣ ਉਹ ਸਾਰੇ ਗੁਰੂਹਰਸਹਾਏ ਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਪੀ. ਏ. ਡੀ. ਬੀ. ਬੈਂਕ ਜਿਮੀਂਦਾਰਾਂ ਨਾਲ ਸੰਬੰਧਤ ਬੈਂਕ ਹੈ। ਲਿਹਾਜ਼ਾ ਜਿਮੀਂਦਾਰਾਂ ਦੇ ਜਿਹੜੇ ਵੀ ਲੋਨ ਹਨ ਜਾਂ ਉਹ ਕੋਈ ਸਹੂਲਤ ਲੈਣੀ ਚਾਹੁੰਦੇ ਹਨ ਜਿਵੇਂ ਛੈੱਡ ਦੀ ਸਹੂਲਤ, ਕੰਬਾਇਨ ਦੀ ਸਹੂਲਤ, ਖੇਤੀਬਾੜੀ ਦੇ ਲੋਨ ਲਈ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਮੀਂਦਾਰਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਉਹ 24 ਘੰਟੇ ਹਾਜ਼ਰ ਰਹਿਣਗੇ।
ਹੋਰ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਬੇਦੀ ਨੇ ਕਿਹਾ ਕਿ ਇਸ ਬਾਬਤ ਕੁੱਲ 13 ਦਰਖਾਸਤਾਂ ਆਈਆਂ ਸਨ, ਜਿਨ੍ਹਾਂ ਵਿਚੋਂ ਚਾਰ ਦਰਖਾਸਤਾਂ ਰਿਜੈਕਟ ਹੋ ਗਈਆਂ ਜਿਨ੍ਹਾਂ ਵਿਚੋਂ 9 ਡਾਇਰੈਕਟਰ ਬਣ ਗਏ, ਉਨ੍ਹਾਂ ਡਾਇਰੈਕਟਰਾਂ ਨੇ ਸਰਬ ਸੰਮਤੀ ਨਾਲ ਮੈਨੂੰ ਚੇਅਰਮੈਨ ਚੁਣਿਆ ਹੈ ਅਤੇ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।