ਸ਼ਿਮਲਾ ਮਿਰਚ ਦੀ ਮੰਦਹਾਲੀ ਤੋਂ ਬਾਅਦ ਮੰਦੇ ਭਾਅ ਦਾ ਸ਼ਿਕਾਰ ਹੋਣ ਲੱਗੇ ਹਰੀ ਮਿਰਚ ਦੇ ਕਾਸ਼ਤਕਾਰਾਂ

05/08/2023 2:12:55 PM

ਜ਼ੀਰਾ (ਅਕਾਲੀਆਂਵਾਲਾ) : ਪੰਜਾਬ ਦੇ ਕਿਸਾਨਾਂ ਨੇ ਸਮੇਂ-ਸਮੇਂ ’ਤੇ ਖੇਤੀਬਾੜੀ ਵਿਭਾਗ ਅਤੇ ਪੰਜਾਬ ਸਰਕਾਰ ਦੀਆਂ ਅਪੀਲਾਂ ਅਤੇ ਦਲੀਲਾਂ ਨੂੰ ਪ੍ਰਵਾਨ ਕਰਦਿਆਂ ਫ਼ਸਲੀ ਵਿਭਿੰਨਤਾ ਦਾ ਸਮਰਥਨ ਕੀਤਾ ਪਰ ਜਦੋਂ ਬਾਜ਼ਾਰੀ ਭਾਅ ਦਾ ਸਮਾਂ ਆਉਂਦਾ ਹੈ ਤਾਂ ਵਪਾਰੀ ਵਰਗ ਉਨ੍ਹਾਂ ਦੀ ਸ਼ਰੇਆਮ ਲੁੱਟ ਕਰਦਾ ਹੈ ਅਤੇ ਕਾਰਨ ਇਹ ਹੈ ਕਿ ਮਜਬੂਰੀਆਂ ਅੱਗੇ ਕਿਸਾਨ ਵੀ ਬੇਵੱਸ ਹੋ ਜਾਂਦੇ ਹਨ। ਪੰਜਾਬ ’ਚ ਕੁਝ ਦਿਨ ਪਹਿਲਾਂ ਸ਼ਿਮਲਾ ਮਿਰਚ ਦੀ ਇੰਨੀ ਬੇਕਦਰੀ ਹੋਈ ਕਿ ਮਿਰਚ ਉਤਪਾਦਕਾਂ ਦੇ ਉਸ ਨੇ ਹੱਥ ਖੜ੍ਹੇ ਕਰਾ ਦਿੱਤੇ ਕਿ ਹੁਣ ਉਹ ਸ਼ਿਮਲਾ ਮਿਰਚ ਦੀ ਖੇਤੀ ਨਹੀਂ ਕਰਨਗੇ ਪਰ ਸਰਕਾਰ ਨੇ ਉਨ੍ਹਾਂ ਦੀ ਕੋਈ ਗੱਲ ਤਕਰਾਰ ਨਹੀਂ ਸੁਣੀ ਅਤੇ ਨਾ ਹੀ ਕੋਈ ਸ਼ਿਮਲਾ ਮਿਰਚ ਖ਼ਰੀਦਣ ਦੇ ਲਈ ਨੀਤੀ ਬਣਾਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫ਼ਸਲੀ ਵਿਭਿੰਨਤਾ ਲਈ ਬਹੁਤ ਉਪਰਾਲੇ ਕਰ ਰਹੇ ਹਨ ਪਰ ਜਦੋਂ ਮੰਡੀ ਅਤੇ ਭਾਅ ਦੀ ਸਮੱਸਿਆ ਹੁੰਦੀ ਹੈ ਤਾਂ ਕੋਈ ਹੱਲ ਨਹੀਂ ਕਰਦਾ। ਉਸਦੀ ਵਪਾਰੀਆਂ ਤੋਂ ਸ਼ਰੇਆਮ ਲੁੱਟ ਹੁੰਦੀ ਹੈ।

ਇਹ ਵੀ ਪੜ੍ਹੋ- ਮੰਤਰੀ ਹਰਜੋਤ ਬੈਂਸ ਨੇ ਸਾਂਝੀ ਕੀਤੀ ਹਲਕਾ ਲੰਬੀ ਦੇ ਸਰਕਾਰੀ ਸਕੂਲ ਦੀ ਤਸਵੀਰ, ਨਾਲ ਹੀ ਕੀਤਾ ਵੱਡਾ ਐਲਾਨ

ਹਾਲ ਹੀ ਵਿਚ ਵਪਾਰੀ ਵਰਗ ਵਲੋਂ ਆਪਣੇ ਤੌਰ ’ਤੇ ਤੈਅ ਕੀਤੇ ਜਾ ਰਹੇ ਭਾਅ ਕਾਰਨ ਹਰੀਆਂ ਮਿਰਚਾਂ ਦੀ ਕਾਸ਼ਤ ਖ਼ਤਮ ਹੁੰਦੀ ਨਜ਼ਰ ਆ ਰਹੀ ਹੈ। ਜੇਕਰ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਾ ਦਿੱਤਾ ਤਾਂ ਕਿਸਾਨ ਹਰੀਆਂ ਮਿਰਚਾਂ ਦੀ ਕਾਸ਼ਤ ਤੋਂ ਵੀ ਹੱਥ ਖੜ੍ਹੇ ਕਰ ਦੇਣਗੇ। ਮਿਰਚਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੇ ਦੱਸਿਆ ਕਿ ਇਸ ਸਮੇਂ ਹਰੀ ਮਿਰਚ ਦੀ ਤੁੜਾਈ ਦਾ ਕੰਮ ਚੱਲ ਰਿਹਾ ਹੈ ਅਤੇ ਜਦੋਂ ਵੀ ਅਸੀਂ ਫ਼ਸਲ ਨੂੰ ਮੰਡੀ ’ਚ ਲੈ ਕੇ ਜਾਂਦੇ ਹਾਂ ਤਾਂ ਵਪਾਰੀ ਵਰਗ ਨੇ ਅਜਿਹਾ ਨੈੱਟਵਰਕ ਬਣਾਇਆ ਹੋਇਆ ਹੈ ਕਿ ਉਹ ਆਪਣੇ ਤੌਰ ’ਤੇ ਰੇਟ ਤੈਅ ਕਰ ਦਿੰਦੇ ਹਨ, ਕਦੇ ਇਸ ਦਾ ਭਾਅ 27 ਰੁਪਏ ਪ੍ਰਤੀ ਕਿਲੋ ਤੈਅ ਕਰਦੇ ਹਨ। 

ਇਹ ਵੀ ਪੜ੍ਹੋ- ਕਲਰਕ ਨੇ ਕੰਪਨੀ ਨਾਲ ਮਾਰੀ ਕਰੀਬ 7 ਕਰੋੜ ਦੀ ਠੱਗੀ, ਸੱਚ ਸਾਹਮਣੇ ਆਉਣ 'ਤੇ ਹੋਏ ਵੱਡੇ ਖ਼ੁਲਾਸੇ

ਇੱਥੋਂ ਤੱਕ ਕਿ ਕਦੇ 9 ਤੋਂ 11 ਰੁਪਏ ਤੱਕ ਇਸਦਾ ਭਾਅ ਤੈਅ ਕੀਤਾ ਜਾਂਦਾ ਹੈ, ਜਿਸ ਕਾਰਨ ਕਿਸਾਨਾਂ ਦੀ ਮਿਹਨਤ ਬਰਬਾਦ ਹੋ ਜਾਂਦੀ ਹੈ। ਕਿਸਾਨਾਂ ਦੀ ਮਿਹਨਤ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾਂ ਵਪਾਰੀ ਵਰਗ ਕਿਸਾਨਾਂ ਦੇ ਖੇਤਾਂ ’ਚ ਮਿਰਚਾਂ ਲੈਣ ਲਈ ਆਉਂਦਾ ਸੀ, ਹੁਣ ਜਦੋਂ ਮਿਰਚ ਉਤਪਾਦਕ ਕਿਸਾਨ ਮਿਰਚਾਂ ਲੈ ਕੇ ਮੰਡੀ ’ਚ ਪਹੁੰਚਦੇ ਹਨ ਤਾਂ ਮਿਰਚਾਂ ਲੈ ਕੇ ਪਹੁੰਚੇ ਉਤਪਾਦਕਾਂ ਅਤੇ ਵਪਾਰੀ ਵਰਗ ਆਨਾ-ਕਾਨੀ ਕਰਨ ਲੱਗ ਪੈਂਦਾ ਹੈ। ਉਤਪਾਦਕ ਕਿਸਾਨਾਂ ਨੇ ਦੱਸਿਆ ਹੈ ਕਿ ਜੇ ਕਿਸਾਨ ਇਕਜੁੱਟ ਹੋ ਜਾਣ ਤਾਂ ਵਪਾਰੀ ਵਰਗ ਕਿਸਾਨਾਂ ਨੂੰ ਸਹੀ ਰੇਟ ਦੇਵੇਗਾ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News