13.50 ਲੱਖ ਰੁਪਏ ਠੱਗਣ ਵਾਲੇ ਖਿਲਾਫ ਸਾਈਬਰ ਕਰਾਈਮ ਦਾ ਪਰਚਾ ਦਰਜ

Tuesday, May 27, 2025 - 03:55 PM (IST)

13.50 ਲੱਖ ਰੁਪਏ ਠੱਗਣ ਵਾਲੇ ਖਿਲਾਫ ਸਾਈਬਰ ਕਰਾਈਮ ਦਾ ਪਰਚਾ ਦਰਜ

ਫਿਰੋਜ਼ਪੁਰ (ਮਲਹੋਤਰਾ, ਕੁਮਾਰ, ਪਰਮਜੀਤ) : ਇਕ ਵਿਅਕਤੀ ਕੋਲੋਂ 13.50 ਲੱਖ ਰੁਪਏ ਠੱਗਣ ਵਾਲੇ ਅਣਪਛਾਤੇ ਮੁਲਜ਼ਮ ਖ਼ਿਲਾਫ ਪੁਲਸ ਨੇ ਸਾਈਬਰ ਕਰਾਈਮ ਦਾ ਪਰਚਾ ਦਰਜ ਕੀਤਾ ਹੈ। ਏ. ਐੱਸ. ਆਈ. ਰੇਸ਼ਮ ਸਿੰਘ ਦੇ ਅਨੁਸਾਰ ਰਾਣਾ ਸਿੰਘ ਵਾਸੀ ਬੁੱਲਾ ਰਾਏ ਉਤਾੜ ਨੇ ਜ਼ਿਲ੍ਹਾ ਪੁਲਸ ਨੂੰ ਸ਼ਿਕਾਇਤ ਰਾਹੀਂ ਦੱਸਿਆ ਸੀ ਕਿ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਫੋਨ ਕਰਕੇ ਗੱਲਾਂ ’ਚ ਉਲਝਾ ਕੇ ਉਸ ਦੇ ਖਾਤੇ ’ਚੋਂ ਕਰੀਬ 13.50 ਲੱਖ ਰੁਪਏ ਟਰਾਂਸਫਰ ਕਰਵਾ ਲਏ।

ਏ. ਐੱਸ. ਆਈ. ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ’ਚ ਦੋਸ਼ ਸਹੀ ਪਾਏ ਜਾਣ ’ਤੇ ਅਣਪਛਾਤੇ ਠੱਗ ਖ਼ਿਲਾਫ ਸਾਈਬਰ ਕਰਾਈਮ ਦਾ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।


author

Gurminder Singh

Content Editor

Related News