ਔਰਤ ਦੀ ਲਾਸ਼ ਮਿਲਣ ’ਤੇ ਪਤੀ, ਸੱਸ ਸਣੇ 3 ਵਿਰੁੱਧ ਪਰਚਾ ਦਰਜ

Saturday, Jun 21, 2025 - 05:40 PM (IST)

ਔਰਤ ਦੀ ਲਾਸ਼ ਮਿਲਣ ’ਤੇ ਪਤੀ, ਸੱਸ ਸਣੇ 3 ਵਿਰੁੱਧ ਪਰਚਾ ਦਰਜ

ਜਲਾਲਾਬਾਦ (ਬਜਾਜ, ਬੰਟੀ) : ਥਾਣਾ ਵੈਰੋਕੇ ਦੀ ਪੁਲਸ ਵੱਲੋਂ ਪਿੰਡ ਚੱਕ ਪਾਲੀਵਾਲਾ ਉਰਫ ਮੋਹਲਾ ਵਿਖੇ ਖੇਤਾਂ ’ਚੋਂ ਇਕ ਔਰਤ ਦੀ ਲਾਸ਼ ਮਿਲਣ ’ਤੇ ਪਤੀ, ਸੱਸ ਸਣੇ 3 ਲੋਕਾਂ ਵਿਰੁੱਧ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਐੱਸ. ਐੱਚ. ਓ. ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਾਲੀਵਾਲਾ ਵੱਲੋਂ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸ ਦੀ (ਮੁੱਦਈ) ਦੀ ਭੈਣ ਕਿਰਨਾ ਰਾਣੀ ਦੀ ਲਾਸ਼ ਪਿੰਡ ਚੱਕ ਪਾਲੀਵਾਲਾ ਉਰਫ ਮੋਹਲਾ ਵਾਲਾ ਦੇ ਖੇਤ ’ਚੋਂ ਮਿਲੀ ਹੈ।

ਇਸ ’ਤੇ ਸ਼ਿਕਾਇਤਕਰਤਾ ਦਵਿੰਦਰ ਸਿੰਘ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਦੇ ਅਧਾਰ ’ਤੇ ਥਾਣਾ ਵੈਰੋਕੇ ਵਿਖੇ ਪਰਚਾ 20 ਜੂਨ ਨੂੰ ਮ੍ਰਿਤਕ ਔਰਤ ਦੇ ਪਤੀ ਵਿਕਰਮ ਸਿੰਘ ਪੁੱਤਰ ਹਰਬੰਸ ਸਿੰਘ, ਸੱਸ ਬੋਬੀ ਪਤਨੀ ਹਰਬੰਸ ਸਿੰਘ ਅਤੇ ਮੰਗਲ ਸਿੰਘ ਉਰਫ ਬਾਬਾ ਵਾਸੀ ਮੁਹੰਮਦ ਪੀਰਾ ਦੇ ਵਿਰੁੱਧ ਦਰਜ ਕੀਤਾ ਗਿਆ ਹੈ। ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 


author

Gurminder Singh

Content Editor

Related News