ਧਰਮ ਹੀ ਮਨੁੱਖ ਦਾ ਸੱਚਾ ਸਾਥੀ : ਸਵਾਮੀ ਆਤਮਾਨੰਦ

11/15/2018 3:44:59 PM

ਫਿਰੋਜ਼ਪੁਰ (ਅਕਾਲੀਆਂਵਾਲਾ)- ਸ੍ਰੀ ਸਵਾਮੀ ਸਵਤੇ ਪ੍ਰਕਾਸ਼ ਪੁਰੀ ਜੀ ਮਹਾਰਾਜ ਦੀ 64ਵੀਂ ਬਰਸੀ ’ਤੇ ਸ਼ਿਵ ਸ਼ਕਤੀ ਯੋਗ ਮਿਸ਼ਨ ਵੱਲੋਂ ਸ਼ਿਵਾਲਾ ਮੰਦਰ ਜ਼ੀਰਾ ਵਿਖੇ ਹੋ ਰਹੀ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਦੇ ਦੂਸਰੇ ਦਿਨ ਆਪਣੇ ਪ੍ਰਵਚਨਾਂ ਦੀ ਅੰਮ੍ਰਿਤ ਵਰਖਾ ਕਰਦਿਆਂ ਸ੍ਰੀ 1008 ਅਾਚਾਰੀਆ ਮਹਾਮੰਡਲੇਸ਼ਵਰ ਸਵਾਮੀ ਆਤਮਾ ਨੰਦ ਪੁਰੀ ਜੀ ਮਹਾਰਾਜ ਨੇ ਕਿਹਾ ਕਿ ਪ੍ਰਮਾਤਮਾ ਦਾ ਧਿਆਨ ਲਾਉਣ ਨਾਲ ਮਾਨਸਿਕ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ। ਅੱਜ ਦਾ ਮਨੁੱਖ ਤਨ ਤੋਂ ਨਹੀਂ ਸਗੋਂ ਮਨ ਤੋਂ ਦੌੜ ਰਿਹਾ ਹੈ, ਮਨ ਦੀ ਦੌੜ ਬਹੁਤ ਹੀ ਭਿਆਨਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਸਰਬ ਵਿਆਪਕ ਹੈ, ਦੇਖਣ ਵਾਲੇ ਦੇ ਕੋਲ ਗਿਆਨ ਦੀਆਂ ਅੱਖਾਂ ਹੋਣੀਆਂ ਚਾਹੀਦੀਆਂ ਹਨ, ਜਿਵੇਂ ਫੁੱਲਾਂ ’ਚ ਖੁਸ਼ਬੂ, ਬਰਫ ’ਚ ਪਾਣੀ ਅਤੇ ਕੱਪੜੇ ’ਚ ਸੂਤ ਸਮਾਇਆ ਹੁੰਦਾ ਹੈ। ਸਵਾਮੀ ਜੀ ਨੇ ਕਿਹਾ ਕਿ ਪਰਮਾਤਮਾ ਕਿਸੇ ਨੂੰ ਵੀ ਸੁੱਖ-ਦੁੱਖ ਨਹੀਂ ਦਿੰਦਾ, ਜੀਵ ਆਪਣੇ ਕਰਮਾਂ ਦੇ ਅਨੁਸਾਰ ਹੀ ਸੁੱਖ ਦੁੱਖ ਭੋਗਦਾ ਹੈ, ਹਰ ਇਕ ਵਿਅਕਤੀ ਨੂੰ ਆਪਣੇ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ। ਸਵਾਮੀ ਜੀ ਨੇ ਕਿਹਾ ਕਿ ਧਰਮ ਨਾਲ ਮਨੁੱਖ ਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਤੇ ਧਰਮ ਹੀ ਮਨੁੱਖ ਦਾ ਸੱਚਾ ਸਾਥੀ ਹੈ, ਜੋ ਲੋਕ ਅਤੇ ਪਰਲੋਕ ਦੋਵਾਂ ’ਚ ਜੀਵ ਦੀ ਰੱਖਿਆ ਕਰਦਾ ਹੈ। ਇਸ ਮੌਕੇ ਜੋਗਿੰਦਰਪਾਲ ਕੋਰੀ ਸੁਪਰਡੈਂਟ, ਓਮ ਪ੍ਰਕਾਸ਼ ਪੁਰੀ, ਵਿਨੋਦ ਸ਼ਰਮਾ ਫਿਰੋਜ਼ਪੁਰ, ਸਲਵਿੰਦਰ ਸਿੰਘ ਕਾਲਾ ਸਾਬਕਾ ਕੌਂਸਲਰ, ਅਸ਼ਵਨੀ ਕੁਮਾਰ ਗੌੜ, ਗੁਲਸ਼ਨ ਸ਼ਰਮਾ, ਜੁਗਲ ਕਿਸ਼ੋਰ, ਸ਼ਮਿੰਦਰ ਸਿੰਘ ਖਿੰਡਾ, ਲੱਕੀ ਪਾਸੀ ਡਾਇਰੈਕਟਰ, ਕ੍ਰਿਸ਼ਨ ਹਾਂਡਾ, ਮੋਹਨ ਲਾਲ ਅਨੇਜਾ, ਵਨੀਤ ਕਾਲੜਾ, ਵੀਰ ਭਾਨ ਨਾਰੰਗ, ਧਰਮਵੀਰ ਸ਼ਰਮਾ, ਗੁਰਲੀਨ ਛਾਬੜਾ, ਰਾਜਨ ਵਧਵਾ, ਮਦਨ ਲਾਲ ਸ਼ਰਮਾ, ਪਵਨ ਕੁਮਾਰ ਪੰਮਾ, ਬਲਵੰਤ ਚੌਧਰੀ, ਸੁੰਦਰਮ ਸੂਦ, ਮੋਨੂੰ ਜੁਨੇਜਾ, ਪੂਰਨ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ ।


Related News