ਥਾਣਾ ਵੈਰੋ ਕਾ ਦੀ ਪੁਲਸ ''ਤੇ ਪਰਿਵਾਰ ਨੇ ਲਾਏ ਕਾਰਵਾਈ ਨਾ ਕਰਨ ਦੇ ਗੰਭੀਰ ਦੋਸ਼

09/30/2022 5:38:24 PM

ਜਲਾਲਾਬਾਦ (ਜਤਿੰਦਰ) : ਥਾਣਾ ਵੈਰੋ ਕਾ ਦੇ ਅਧੀਨ ਪੈਂਦੇ ਪਿੰਡ ਚੱਕ ਮੌਜਦੀਨ ਵਾਲਾ ਸੁਰਘੂਰੀ ਦਾ ਇੱਕ ਗਰੀਬ ਪਰਿਵਾਰ ਬੀਤੀ ਦਿਨੀਂ ਕਿਸੇ ਕੰਮ ਤੋਂ ਬਾਹਰ ਗਿਆ ਹੋਇਆ ਸੀ ਤਾਂ ਅਣਪਛਾਤੇ ਵਿਅਕਤੀਆਂ ਨੇ ਸੁੰਨੇ ਘਰ ਦਾ ਫਾਇਦਾ ਚੁੱਕਦੇ ਹੋਏ ਘਰ ਅੰਦਰ ਲੱਗੀ ਹੋਈ LCD, ਮੋਬਾਇਲ ਅਤੇ 6300 ਰੁਪਏ ਦੀ ਨਗਦੀ ’ਤੇ ਦਿਨ ਦਿਹਾੜੇ ਧਾਵਾ ਬੋਲਿਆ ਗਿਆ ਸੀ। ਪੀੜਤ ਪਰਿਵਾਰ ਵੱਲੋਂ ਇਸ ਦੀ ਲਿਖਤੀ ਸ਼ਿਕਾਇਤ ਸਮੇਤ CCTV ਫੁਟੇਜ਼ ਵੀ ਪੁਲਸ ਨੂੰ ਦਿੱਤੀ ਗਈ ਸੀ। ਪੀੜਤ ਵਿਅਕਤੀ ਬਲਵਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਨੇ ਦੱਸਿਆ ਕਿ ਉਸ ਨੂੰ ਕਾਫ਼ੀ ਖੱਜਲ-ਖੁਆਰੀ ਕਰਨ ਤੋਂ ਪਤਾ ਲੱਗਿਆ ਕਿ 4 ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਘਰ ’ਚੋਂ ਚੋਰੀ ਕਰਨ ਤੋਂ ਬਾਅਦ ਸਾਰਾ ਸਾਮਾਨ ਪਿੰਡ ਕੱਟੀਆ ਵਾਲਾ ਦੀ ਇੱਕ ਔਰਤ ਨੂੰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਆਈ.ਏ.ਐੱਸ./ਪੀ.ਸੀ.ਐੱਸ.(ਪ੍ਰੀ) ਲਈ ਮੰਗੀਆਂ ਅਰਜ਼ੀਆਂ, ਰੱਖੀਆਂ ਇਹ ਸ਼ਰਤਾਂ

ਇਸ ਤੋਂ ਇਲਾਵਾ ਉਸਦਾ ਕਹਿਣਾ ਹੈ ਕਿ ਉਸ ਦੇ ਵੱਲੋਂ ਪੁਲਸ ਨੂੰ ਦਿੱਤੇ ਬਿਆਨਾਂ ਤੋਂ ਬਾਅਦ ਪੁਲਸ ਨੇ ਗੁਰਪ੍ਰੀਤ ਸਿੰਘ , ਅਮਨ ਸਿੰਘ ਮਾਟੀ ਅਤੇ ਬਿਮਲਾ ਰਾਣੀ ਵਾਸੀ ਚੱਕ ਅਰਨੀ ਵਾਲਾ ਊਰਫ ਕੱਟਿਆ ਵਾਲਾ ਦੇ ਖ਼ਿਲਾਫ਼ ਧਾਰਾ 380 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਪਰ ਬਾਕੀ 2 ਹੋਰ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਨਹੀ ਕੀਤਾ ਗਿਆ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਵੱਲੋਂ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਨਾਂ ਹੋ ਸਾਰੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਉਹ ਇਨਸਾਫ਼ ਲਈ ਲਗਾਤਾਰ ਸੰਬੰਧਿਤ ਥਾਣੇ ਅਤੇ ਉੱਚ-ਅਧਿਕਾਰੀਆਂ ਦੇ ਦਫ਼ਤਰ ਦੇ ਚੱਕਰ ਕੱਢ ਰਹੇ ਹਨ। ਉਨ੍ਹਾਂ ਮੰਗ ਕੀਤੀ ਕੇ ਚੋਰੀ ਹੋਇਆ ਸਾਮਾਨ ਵਾਪਸ ਦਵਾਇਆ ਜਾਵੇ। ਦੂਜੇ ਪਾਸੇ ਜਦੋਂ ਇਸ ਮਾਮਲੇ 'ਚ ਜਲਾਲਾਬਾਦ ਦੇ ਡੀ. ਐੱਸ. ਪੀ. ਅਤੁੱਲ ਸੋਨੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਲਵਿੰਦਰ ਸਿੰਘ ਦੇ ਬਿਆਨਾਂ ’ਤੇ ਪੁਲਸ ਦੇ ਵੱਲੋਂ 1 ਔਰਤ ਸਣੇ 3 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News