ਜ਼ਿਲਾ ਸਿੱਖਿਆ ਅਫਸਰ ਵੱਲੋਂ ਸਕੂਲਾਂ ਦਾ ਅਚਨਚੇਤ ਨਿਰੀਖਣ

01/19/2017 10:56:14 AM

ਫਿਰੋਜ਼ਪੁਰ (ਪਰਮਜੀਤ) - ਜ਼ਿਲਾ ਸਿੱਖਿਆ ਅਫਸਰ ਸੁਰੇਸ਼ ਕੁਮਾਰ ਅਰੋੜਾ ਵੱਲੋਂ ਜ਼ਿਲੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਪੁਲਸ ਲਾਈਨ, ਚੁੰਗੀ ਖਾਨਾ, ਬਸਤੀ ਭੱਟੀਆ ਅਤੇ ਸਿਟੀ ਸਕੂਲ ਦਾ ਨਿਰੀਖਣ ਕੀਤਾ ਗਿਆ। 

ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲਾ ਸਿੱਖਿਆ ਅਫਸਰ ਨੇ ਦੱਸਿਆ ਕਿ ਸਾਰੇ ਸਕੂਲਾਂ ''ਚ ਅਧਿਆਪਕਾਂ ਅਤੇ ਬੱਚਿਆਂ ਦੀ ਹਾਜ਼ਰੀ ਪੂਰੀ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਕੂਲ ''ਚ ਬੱਚਿਆਂ ਤੇ ਅਧਿਆਪਕਾਂ ਦੀ ਹਾਜ਼ਰੀ ਤੋਂ ਇਲਾਵਾ ਬੱਚਿਆਂ ਦੀ ਪੜ੍ਹਾਈ, ਸਕੂਲ ਦਾ ਆਲਾ-ਦੁਆਲਾ, ਦਫਤਰੀ ਰਿਕਾਰਡ ਅਤੇ ਮਿਡ-ਡੇ ਮੀਲ ਦੀ ਵੀ ਚੈਕਿੰਗ ਕੀਤੀ ਗਈ ਤੇ ਜ਼ਿਲਾ ਸਿੱਖਿਆ ਅਫਸਰ ਵੱਲੋਂ ਬੱਚਿਆਂ ਨੂੰ ਦਿੱਤਾ ਜਾ ਰਿਹਾ ਮਿਡ-ਡੇ ਮੀਲ ਖੁਦ ਖਾ ਕੇ ਚੈੱਕ ਕੀਤਾ ਗਿਆ। 
ਜ਼ਿਲਾ ਸਿੱਖਿਆ ਅਫਸਰ ਵੱਲੋਂ ਸਕੂਲ ਮੁਖੀਆਂ ਨੂੰ ਸਕੂਲ ਦਾ ਮਾਹੌਲ ਹੋਰ ਬਿਹਤਰ ਬਣਾਉਣ ਅਤੇ ਬੱਚਿਆਂ ਨੂੰ ਮਨ ਲਾ ਕੇ ਪੜ੍ਹਾਉਣ ਲਈ ਕਿਹਾ ਤਾਂ ਜੋ ਜ਼ਿਲੇ ''ਚ ਪੜ੍ਹਾਈ ਦਾ ਪੱਧਰ ਹੋਰ ਵਧੀਆ ਹੋ ਸਕੇ। ਉਨ੍ਹਾਂ ਸਕੂਲ ਮੁਖੀਆਂ ਨੂੰ ਆਉਣ ਵਾਲੇ ਸੈਸ਼ਨ ''ਚ ਬੱਚਿਆਂ ਦੀ ਗਿਣਤੀ ਵਿਚ ਵਾਧਾ ਕਰਨ ਦੀ ਵੀ ਹਦਾਇਤ ਕੀਤੀ।

 


Related News