ਫਾਜ਼ਿਲਕਾ ਵਾਸੀ ਸਾਵਧਾਨ! ਜੇ ਜਾ ਰਹੇ ਹੋ SDM ਦਫ਼ਤਰ ਤਾਂ ਪਹਿਲਾਂ ਵੇਖ ਲਵੋ ਦਫ਼ਤਰ ਦਾ ਹਾਲ
05/05/2023 6:21:52 PM

ਫਾਜ਼ਿਲਕਾ (ਸੁਖਵਿੰਦਰ ਥਿੰਦ) : ਇੱਕ ਪਾਸੇ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਵੱਛ ਭਾਰਤ ਅਭਿਆਨ ਦੀ ਮੁਹਿੰਮ ਛੇੜੀ ਹੋਈ ਹੈ ਉੱਥੇ ਹੀ ਦੂਜੇ ਪਾਸੇ ਫਾਜ਼ਿਲਕਾ ਦੇ ਐੱਸ. ਡੀ. ਐੱਮ. ਦਫ਼ਤਰ ਅੰਦਰ ਗੰਦਗੀ ਵੇਖਣ ਨੂੰ ਮਿਲੀ। ਗਰਮੀਆਂ ਦੇ ਸੀਜ਼ਨ ਦੌਰਾਨ ਆਮ ਹੀ ਮੱਛਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਮੱਛਰ ਤੋਂ ਡੈਂਗੂ ਅਤੇ ਮਲੇਰਿਆਂ ਵਰਗੀਆਂ ਭਿਆਨਕ ਬਿਮਾਰੀਆਂ ਵੀ ਪੈਦਾ ਹੁੰਦਿਆਂ ਹਨ। ਇਸ ਦੌਰਾਨ ਫਾਜ਼ਿਲਕਾ ਦੇ ਐੱਸ. ਡੀ. ਐੱਮ. ਦਫ਼ਤਰ ਅੰਦਰ ਲੱਗੀਆਂ ਟੈਂਕੀਆਂ 'ਚ ਗੰਦਗੀ ਵੇਖਣ ਨੂੰ ਮਿਲੀ ਅਤੇ ਕੁੱਝ ਟੈਂਕਿਆਂ ਅਜਿਹੀਆਂ ਹਨ, ਜਿਨ੍ਹਾਂ 'ਚ ਪਾਣੀ ਖੜ੍ਹਾ ਹੈ ਤੇ ਉਪਰ ਕੋਈ ਕਵਰ ਨਹੀਂ ਹੈ। ਇਸ ਤੋਂ ਇਲਾਵਾ ਕੁਝ ਦੀ ਹਾਲਤ ਖਸਤਾ ਸੀ ਅਤੇ ਉਕਤ ਨਾਲਾਇਕੀ ਬਿਮਾਰੀ ਨੂੰ ਸਦਾ ਦੇ ਰਹੀ ਹੈ।
ਇਹ ਵੀ ਪੜ੍ਹੋ- ਕਰਜ਼ਾ ਲੈ ਕੇ ਕੀਤੇ ਭੈਣ ਦੇ ਵਿਆਹ ਤੋਂ ਬਾਅਦ ਕਰਜ਼ਾਈ ਹੋਇਆ ਪਿਓ, ਪੁੱਤ ਨੇ ਚੁੱਕਿਆ ਖੌਫ਼ਨਾਕ ਕਦਮ
ਆਪਣੀ ਤਨਖ਼ਾਹ ਨਾਲ ਮਤਲਬ ਰੱਖਦੇ ਹਨ ਐੱਸ. ਡੀ. ਐੱਮ.
ਇਸ ਦੇ ਨਾਲ ਹੀ ਐੱਸ. ਡੀ. ਐੱਮ. ਦਫਤਰ ਦੇ ਨੇੜੇ ਇੱਕ ਕਮਰੇ ਅੰਦਰ ਪੂਰੀ ਗੰਦਗੀ ਭਰੀ ਹੋਈ ਸੀ ਕਿ ਉੱਥੇ ਆਉਂਦੇ-ਜਾਂਦੇ ਲੋਕਾਂ ਨੂੰ ਵੀ ਬੰਦਬੂ ਆ ਰਹੀ ਸੀ। ਉੱਥੇ ਹੀ ਲੋਕ ਐੱਸ. ਡੀ. ਐੱਮ. ਦੇ ਦਫ਼ਤਰ ਅੰਦਰ ਜਾਣ ਲਈ ਉਡੀਕ ਕਰਦੇ ਹਨ, ਜਿਸ ਦੌਰਾਨ ਉੱਥੇ ਖੜ੍ਹੇ ਹੋਣਾ ਵੀ ਬਹੁਤ ਮੁਸ਼ਕਿਲ ਹੈ। ਇਸ ਸਬੰਧੀ ਆਉਂਦੇ-ਜਾਂਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੱਖਾਂ ਰੁਪਏ ਤਨਖ਼ਾਹ ਲੈਣ ਵਾਲੇ ਐੱਸ. ਡੀ. ਐੱਮ. ਤਾਂ ਸਿਰਫ਼ ਆਪਣੀ ਤਨਖ਼ਾਹ ਨਾਲ ਹੀ ਮਤਲਬ ਰੱਖਦੇ ਹਨ ਤੇ ਜੇਕਰ ਉਹ ਇਸ ਥਾਂ 'ਤੇ ਇੱਕ ਘੰਟਾਂ ਵੀ ਖੜ੍ਹੇ ਹੋ ਜਾਣ ਤਾਂ ਉਹ ਬੇਹੋਸ਼ ਹੋ ਜਾਣਗੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਥਾਂ ਦੀ ਜਲਦ ਹੀ ਸਾਫ਼-ਸਫਾਈ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਡਿਊਟੀ 'ਤੇ ਜਾ ਰਹੇ ਏ. ਐੱਸ. ਆਈ. ਨਾਲ ਵਾਪਰੀ ਅਣਹੋਣੀ, ਸੋਚਿਆ ਨਾ ਸੀ ਕਿ ਇੰਝ ਆਵੇਗੀ ਮੌਤ
ਸਰਕਾਰੀ ਦਫ਼ਤਰ 'ਚ ਆਰਾਮ ਫਰਮਾ ਰਹੇ ਕਬੂਤਰ ਤੇ ਮਿੱਟੀ 'ਚ ਰੁੱਲ ਰਿਹਾ ਸਰਕਾਰੀ ਰਿਕਾਰਡ
ਇਸ ਦੌਰਾਨ ਐੱਸ. ਡੀ. ਐੱਮ ਦੇ ਸਰਕਾਰੀ ਦਫ਼ਤਰ ਦੀ ਉਪਰ ਵਾਲੀ ਛੱਤਾਂ ਖੁੱਲੀਆਂ ਹੋਇਆ ਸਨ ਅਤੇ ਉੱਥੇ ਕਬੂਤਰ ਆਰਾਮ ਫਰਮਾ ਰਹੇ ਸਨ ਤੇ ਜਿੱਥੇ ਸਰਕਾਰੀ ਰਿਕਾਰਡ ਮਿੱਟੀ 'ਚ ਰੁੱਲ ਰਿਹਾ ਸੀ। ਇਸ ਸਬੰਧੀ ਜਦੋਂ ਪੁੱਛਗਿੱਛ ਕੀਤੀ ਤਾਂ ਦੱਸਿਆ ਗਿਆ ਕਿ ਇਹ ਦਫ਼ਤਰ ਐੱਸ. ਡੀ. ਐੱਮ. ਦੇ ਅੰਡਰ ਨਹੀਂ ਆਉਂਦਾ। ਜਦੋਂ ਐੱਸ. ਡੀ. ਐੱਮ. ਨਿਕਾਸ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਸਮੇਂ ਸਿਰ ਸਫ਼ਾਈ ਕਰਵਾਉਂਦੇ ਹਾਂ ਪਰ ਜੇਕਰ ਕਿਤੇ ਗੰਦਗੀ ਹੈ ਤਾਂ ਸਫ਼ਾਈ ਕਰਵਾ ਦਿਆਂਗੇ। ਹੁਣ ਵੇਖਣਾ ਇਹ ਹੋਵੇਗਾ ਕਿ ਪਬਲੀਕ ਨੂੰ ਸਫ਼ਾਈ ਮਿਲਦੀ ਹੈ ਜਾਂ ਮੁੜ ਇਹ ਅਫ਼ਸਰ ਹਵਾਂ 'ਚ ਤੀਰ ਛੱਡਦੇ ਹਨ।
ਇਹ ਵੀ ਪੜ੍ਹੋ- ਸੁਰਜਨ ਚੱਠਾ ਦੀ ਗ੍ਰਿਫ਼ਤਾਰੀ ਮਗਰੋਂ ਨੰਗਲ ਅੰਬੀਆਂ ਦੀ ਪਤਨੀ ਦਾ ਪਹਿਲਾ ਬਿਆਨ ਆਇਆ ਸਾਹਮਣੇ(ਵੀਡੀਓ)
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
Related News
ਭਾਰਤ-ਕੈਨੇਡਾ ਵਿਵਾਦ ''ਤੇ ਬੋਲੇ MP ਸਾਹਨੀ - ''ਪੰਜਾਬੀਆਂ ਨੂੰ ਭੁਗਤਣਾ ਪਵੇਗਾ ਵੀਜ਼ਿਆਂ ''ਤੇ ਪਾਬੰਦੀ ਦਾ ਖਾਮਿਆਜ਼ਾ''
