ਭੈਣ ਦੇ ਸਹੁਰੇ ਘਰੋਂ ਉਸ ਨੂੰ ਅਗਵਾ ਕਰਕੇ ਲੈ ਗਿਆ ਭਰਾ, 4 ਖ਼ਿਲਾਫ਼ ਮਾਮਲਾ ਦਰਜ

Wednesday, Aug 31, 2022 - 05:08 PM (IST)

ਭੈਣ ਦੇ ਸਹੁਰੇ ਘਰੋਂ ਉਸ ਨੂੰ ਅਗਵਾ ਕਰਕੇ ਲੈ ਗਿਆ ਭਰਾ, 4 ਖ਼ਿਲਾਫ਼ ਮਾਮਲਾ ਦਰਜ

ਅਬੋਹਰ : ਉਪਮੰਡਲ ਦੇ ਪਿੰਡ ਖੂਬਨ 'ਚ ਭਰਾ ਵੱਲੋਂ ਆਪਣੀ ਭੈਣ ਦੇ ਸਹੁਰੇ ਘਰ ਤੋਂ ਉਸ ਨੂੰ ਅਗਵਾ ਕਰਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਅਗਵਾ ਹੋਈ ਵਿਆਹੁਤਾ ਦੇ ਪਤੀ ਧਰਮਵੀਰ ਨੇ ਦੱਸਿਆ ਕਿ ਸੋਮਵਾਰ ਸ਼ਾਮ ਜ਼ਿਲ੍ਹਾ ਸਿਰਸਾ ਦੇ ਪਿੰਡ ਜੰਡਵਾਲਾ ਬਿਸ਼ਨੋਈਆਂ ਵਾਸੀ ਸਤਵੀਰ ਬਿਸ਼ਨੋਈ ਆਪਣੇ ਸਾਥੀਆਂ ਸਮੇਤ ਉਸ ਦੇ ਘਰ 'ਚ ਦਾਖ਼ਲ ਹੋਇਆ, ਉਸ ਵੇਲੇ ਉਹ ਘਰ 'ਚ ਮੌਜੂਦ ਨਹੀਂ ਸੀ। 

ਇਹ ਵੀ ਪੜ੍ਹੋ- ਕੈਨੇਡਾ ਦੀ ਧਰਤੀ 'ਤੇ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ, ਪਿੰਡ ਲੋਹਗੜ੍ਹ 'ਚ ਪਸਰਿਆ ਸੋਗ

ਜਿਸ ਤੋਂ ਬਾਅਦ ਸਤਬੀਰ ਉਸਦੀ ਦੀ ਪਤੀ ਭਾਵਨਾ ਨੂੰ ਜ਼ਬਰਦਸਤੀ ਘਰੋਂ ਲੈ ਗਏ। ਇਸ ਦੌਰਾਨ ਘਰ 'ਚ ਉਸ ਦੀ ਮਾਤਾ ਗੁਰਪ੍ਰੀਤ ਕੌਰ ਅਤੇ ਛੋਟਾ ਭਰਾ ਲਵਪ੍ਰੀਤ ਮੌਜੂਦ ਸੀ। ਜਦੋਂ ਮਾਤਾ ਅਤੇ ਭਰਾ ਦੋਵਾਂ ਨੇ ਸਭ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਦੋਵਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਥਾਣਾ ਬਹਾਵਵਾਲਾ ਨੇ ਪਤੀ ਦੇ ਬਿਆਨਾਂ ਦੇ ਆਧਾਰ 'ਤੇ ਘਰ 'ਚ ਦਾਖ਼ਲ ਹੋ ਕੇ ਉਸ ਦੀ ਕੁੱਟਮਾਰ ਕਰਨ ਅਤੇ ਪਤਨੀ ਨੂੰ ਅਗਵਾ ਕਰਨ ਦੇ ਦੋਸ਼ 'ਚ ਸਤਬੀਰ ਬਿਸ਼ਨੋਈ ਸਮੇਤ 3 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਸਤਬੀਰ ਭਾਵਨਾ ਦੀ ਭੂਆ ਦਾ ਮੁੰਡਾ ਹੈ ਅਤੇ ਉਹ ਰਾਜਸਥਾਨ ਦੀ ਰਹਿਣ ਵਾਲੀ ਹੈ। ਧਰਮਵੀਰ ਨਾਲ ਉਸ ਦਾ ਪ੍ਰੇਮ ਵਿਆਹ ਹੈ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News