ਔਰਤ ਨੂੰ ਤਲਾਕ ਦਿੱਤੇ ਬਿਨਾਂ ਵਿਅਕਤੀ ਨੇ ਕਰਵਾਇਆ ਦੂਜਾ ਵਿਆਹ, ਮਾਮਲਾ ਦਰਜ

Saturday, Nov 12, 2022 - 06:18 PM (IST)

ਔਰਤ ਨੂੰ ਤਲਾਕ ਦਿੱਤੇ ਬਿਨਾਂ ਵਿਅਕਤੀ ਨੇ ਕਰਵਾਇਆ ਦੂਜਾ ਵਿਆਹ, ਮਾਮਲਾ ਦਰਜ

ਫਿਰੋਜ਼ਪੁਰ (ਆਨੰਦ) : ਔਰਤ ਨੂੰ ਤਲਾਕ ਦਿੱਤੇ ਬਿਨਾਂ ਇਕ ਵਿਅਕਤੀ ਵੱਲੋਂ ਦੂਜਾ ਵਿਆਹ ਕਰਾਉਣ ਦੇ ਦੋਸ਼ ਵਿਚ ਥਾਣਾ ਵੂਮੈਨ ਫਿਰੋਜ਼ਪੁਰ ਪੁਲਸ ਨੇ 4 ਜਣਿਆਂ ਖ਼ਿਲਾਫ 498-ਏ, 494, 323, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ ਪ੍ਰੀਤਮ ਸਿੰਘ ਨੇ ਦੱਸਿਆ ਕਿ ਦਰਖਾਸਤ ਨੰਬਰ 25490-ਯੂ. ਆਈ. ਡੀ. ਰਾਹੀਂ ਸ਼ਬਨਮ ਪੁੱਤਰੀ ਕੇਵਲ ਕੁਮਾਰ ਵਾਸੀ ਪਰਸ ਨਗਰ ਬਠਿੰਡਾ ਹਾਲ ਬਸਤੀ ਆਵਾ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦਾ ਵਿਆਹ ਦੋਸ਼ੀ ਕਰਨ ਉਰਦ ਦਾਨੀ ਪੁੱਤਰ ਪੰਮਾ ਨਾਲ ਸਾਲ 2019 ਵਿਆਹ ਹੋਇਆ ਸੀ, ਜਿਨ੍ਹਾਂ ਦੇ ਇਕ ਲੜਕਾ ਪੈਦਾ ਹੋਇਆ ਸੀ। 

ਸ਼ਬਨਮ ਨੇ ਦੱਸਿਆ ਕਿ ਕਰੀਬ 6 ਮਹੀਨੇ ਪਹਿਲਾਂ ਉਸ ਦੀ ਆਪਣੇ ਪਤੀ ਨਾਲ ਘਰੇਲੂ ਝਗੜਾ ਹੋਣ ਕਰਕੇ ਉਹ ਆਪਣੇ ਪੇਕੇ ਘਰ ਚਲੀ ਗਈ ਤਾਂ ਉਸ ਨੂੰ ਬਿਨਾਂ ਤਲਾਕ ਦਿੱਤੇ ਦੋਸ਼ੀਆਂ ਕਰਨ, ਪੰਮਾ ਪੁੱਤਰ ਗੁੱਜਰ, ਸੀਮਾ ਪਤਨੀ ਪੰਮਾ ਵਾਸੀ ਬਸਤੀ ਆਵਾ ਅਤੇ ਨਿਸ਼ਾ ਪੁੱਤਰੀ ਸੁੱਖਾ ਵਾਸੀ ਮੱਛੀ ਮੰਡੀ ਸਿਟੀ ਫਿਰੋਜ਼ਪੁਰ ਨੇ ਰਲ ਕੇ ਉਸ ਦੀ ਗੈਰ ਹਾਜ਼ਰੀ ਵਿਚ ਉਸ ਦੇ ਪਤੀ ਕਰਨ ਉਰਫ ਦਾਨੀ ਦਾ ਦੂਜਾ ਵਿਆਹ ਨਿਸ਼ਾ ਨਾਲ ਕਰਵਾ ਦਿੱਤਾ। ਪੁਲਸ ਨੇ ਦੱਸਿਆ ਕਿ ਬਾਅਦ ਪੜਤਾਲ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।


author

Gurminder Singh

Content Editor

Related News