ਰੇਲ ਯਾਤਰੀਆਂ ਲਈ ਅਹਿਮ ਖ਼ਬਰ, ਲਖਨਊ ਸਟੇਸ਼ਨ 'ਤੇ ਬਲਾਕ ਕਾਰਨ ਪ੍ਰਭਾਵਿਤ ਹੋਈਆਂ ਮੰਡਲ ਦੀਆਂ 4 ਗੱਡੀਆਂ
Tuesday, Feb 14, 2023 - 11:43 AM (IST)

ਫਿਰੋਜ਼ਪੁਰ (ਮਲਹੋਤਰਾ) : ਰੇਲਵੇ ਵਿਭਾਗ ਵਲੋਂ ਲਖਨਊ ਰੇਲਵੇ ਸਟੇਸ਼ਨ ’ਤੇ ਕੰਮ ਕੀਤੇ ਜਾਣ ਕਾਰਨ ਫਿਰੋਜ਼ਪੁਰ ਮੰਡਲ ਦੀਆਂ ਚਾਰ ਰੇਲਗੱਡੀਆਂ ਕੁਝ ਦਿਨ ਲਈ ਪ੍ਰਭਾਵਿਤ ਹੋਣਗੀਆਂ। ਉਤਰ ਰੇਲਵੇ ਹੈੱਡਕੁਆਟਰ ਵਲੋਂ ਜਾਰੀ ਸੂਚਨਾ ਦੇ ਅਨੁਸਾਰ ਵਿਭਾਗ ਵਲੋਂ ਲਖਨਊ-ਰਾਏਬਰੇਲੀ-ਪ੍ਰਤਾਪਗੜ੍ਹ-ਵਾਰਾਣਸੀ ਦੇ ਵਿਚਾਲੇ 20 ਤੋਂ 28 ਫਰਵਰੀ ਤੱਕ ਨਾਨ-ਇੰਟਰਲਾਕਿੰਗ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਕਾਰਨ 10 ਰੇਲਗੱਡੀਆਂ ਨੂੰ ਉਕਤ ਦਿਨਾਂ ਦੌਰਾਨ ਰੱਦ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਇਸ ਬਲਾਕ ਦੇ ਕਾਰਨ ਫਿਰੋਜ਼ਪੁਰ ਮੰਡਲ ਦੀਆਂ ਚਾਰ ਰੇਲਗੱਡੀਆਂ ਨੂੰ ਰੂਟ ਬਦਲ ਕੇ ਚਲਾਇਆ ਜਾਵੇਗਾ। ਹਾਵੜਾ-ਅੰਮ੍ਰਿਤਸਰ ਗੱਡੀ ਨੰਬਰ 13005-13006 ਨੂੰ ਵਾਇਆ ਰਾਏਬਰੇਲੀ-ਫੈਫਾਮੂ-ਜੰਘਈ ਦੇ ਰਸਤੇ ਜਦਕਿ ਪਟਨਾ-ਜੰਮੂਤਵੀ ਅਰਚਨਾ ਐਕਸਪ੍ਰੈੱਸ ਗੱਡੀ ਨੰਬਰ 12355-12356 ਨੂੰ ਵਾਇਆ ਲਖਨਊ-ਸੁਲਤਾਨਪੁਰ-ਵਾਰਾਣਸੀ ਕੱਢਿਆ ਜਾਵੇਗਾ।
ਇਹ ਵੀ ਪੜ੍ਹੋ- ਮਾਨਸਾ ’ਚ ਥਾਣੇਦਾਰ ਤੋਂ ਦੁਖ਼ੀ 30 ਸਾਲਾ ਕੁੜੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਤੋਂ ਹੋਇਆ ਵੱਡਾ ਖ਼ੁਲਾਸਾ
ਦੱਖਣ ਮੱਧ ਰੇਲਵੇ ’ਚ ਬਲਾਕ ਕਾਰਨ ਸ਼ਾਰਟ ਟਰਮੀਨੇਟ ਹੋਣਗੀਆਂ 4 ਰੇਲਗੱਡੀਆਂ
ਫਿਰੋਜ਼ਪੁਰ, 13 ਫਰਵਰੀ (ਮਲਹੋਤਰਾ)–ਰੇਲਵੇ ਵਿਭਾਗ ਵਲੋਂ ਦੱਖਣ-ਮੱਧ ਰੇਲਵੇ ’ਚ ਨਾਨ-ਇੰਟਰਲਾਕਿੰਗ ਕੰਮ ਦੇ ਕਾਰਨ ਚਾਰ ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ ਜਦਕਿ ਇਕ ਰੇਲਗੱਡੀ ਨੂੰ ਰੂਟ ਬਦਲ ਕੇ ਚਲਾਇਆ ਜਾਵੇਗਾ। ਉਤਰ ਰੇਲਵੇ ਹੈੱਡਕੁਆਟਰ ਵਲੋਂ ਜਾਰੀ ਸੂਚਨਾ ਦੇ ਅਨੁਸਾਰ ਚੰਡੀਗਡ਼੍ਹ-ਮਦੁਰਾਈ ਦੇ ਵਿਚਾਲੇ ਚੱਲਣ ਵਾਲੀ ਗੱਡੀ ਨੰਬਰ 12688 ਨੂੰ 10, 13, 17, 20, 24 ਅਤੇ 27 ਫਰਵਰੀ ਨੂੰ ਇਰੋਡ ਸਟੇਸ਼ਨ ਤੋਂ ਅੱਗੇ ਰੱਦ ਕਰਦੇ ਹੋਏ ਇਸ ਨੂੰ ਇੱਥੋਂ ਹੀ 12, 15, 19, 22, 26 ਫਰਵਰੀ ਅਤੇ 1 ਮਾਰਚ ਨੂੰ ਗੱਡੀ ਨੰਬਰ 12687 ਬਣਾ ਕੇ ਵਾਪਸ ਭੇਜਿਆ ਜਾਵੇਗਾ। ਹਜ਼ਰਤ ਨਿਜ਼ਾਮੁਦੀਨ-ਮਦੁਰਾਈ ਦੇ ਵਿਚਾਲੇ ਚੱਲਣ ਵਾਲੀ ਗੱਡੀ ਨੰਬਰ 12651 ਨੂੰ 19, 21, 26 ਅਤੇ 28 ਫਰਵਰੀ ਨੂੰ ਵਿਲੂਪੁਰਮ ਸਟੇਸ਼ਨ ਤੋਂ ਅੱਗੇ ਰੱਦ ਕਰਦੇ ਹੋਏ ਇਸ ਨੂੰ 14, 16, 21,23 ਅਤੇ 28 ਫਰਵਰੀ ਨੂੰ ਇਥੋਂ ਹੀ ਗੱਡੀ ਨੰਬਰ 12652 ਬਣਾ ਕੇ ਵਾਪਸ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਇਸ ਬਲਾਕ ਦੇ ਕਾਰਨ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟਡ਼ਾ ਤੋਂ ਤ੍ਰਿਨੁਵੇਲੀ ਤੱਕ ਜਾਣ ਵਾਲੀ ਗੱਡੀ ਨੰਬਰ 16788 ਨੂੰ 9, 16, 23 ਫਰਵਰੀ ਅਤੇ 2 ਮਾਰਚ ਨੂੰ ਵਾਇਆ ਤ੍ਰਿਰੁਸ਼ਿਰਪਾਲੀ-ਕਰਾਈਕੁੱਡੀ-ਮਾਨਾਮਦੁਰਾਈ-ਵਿਰੁਦੁਨਗਰ ਦੇ ਰਸਤੇ ਕੱਢਿਆ ਜਾਵੇਗਾ।
ਇਹ ਵੀ ਪੜ੍ਹੋ- ਸੁਖਬੀਰ ਬਾਦਲ ਨੇ ਪੰਜਾਬ ਸਰਕਾਰ 'ਤੇ ਖੜ੍ਹੇ ਕੀਤੇ ਸਵਾਲ, ਵਪਾਰ ਦੇ ਮੁੱਦੇ 'ਤੇ ਕਹੀ ਵੱਡੀ ਗੱਲ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।