ਨਹੀਂ ਰੁਕ ਰਿਹਾ ਪੰਜਾਬ ''ਚ ਨਸ਼ੇ ਦਾ ਕਹਿਰ, ਚਿੱਟੇ ਦੀ ਓਵਰਡੋਜ਼ ਕਾਰਨ 35 ਸਾਲਾ ਵਿਅਕਤੀ ਦੀ ਮੌਤ
Tuesday, Apr 04, 2023 - 11:08 AM (IST)
ਜਲਾਲਾਬਾਦ (ਬੰਟੀ) : ਸੂਬੇ 'ਚ ਲਗਾਤਾਰ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਜਾਣਕਾਰੀ ਮੁਤਾਬਕ ਮੰਡੀ ਰੋੜਾਂ ਵਾਲੀ ਦਾਖਲੀ ਢਾਣੀ ਗੰਗ ਕਨਾਲ ਦੇ ਰਹਿਣ ਵਾਲੀ ਵਿਅਕਤੀ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਕੁਲਵੰਤ ਸਿੰਘ (35) ਪੁੱਤਰ ਗੁਰਤੇਜ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਪੰਜਾਬ ਦੀ ਧੀ ਨੇ ਵਿਦੇਸ਼ ’ਚ ਗੱਡੇ ਝੰਡੇ, ਜਰਮਨ ਪੁਲਸ 'ਚ ਭਰਤੀ ਹੋਈ ਰੁੜਕਾ ਕਲਾਂ ਦੀ ਜੈਸਮੀਨ
ਦੱਸਿਆ ਜਾ ਰਿਹਾ ਹੈ ਕਿ ਕੁਲਵੰਤ ਸਿੰਘ ਦੀ ਲਾਸ਼ ਪਿੰਡ ਮੋਹਲਾਂ ਤੋਂ ਪਿੰਡ ਸੜੀਆਂ ਨੂੰ ਜਾਣ ਵਾਲੀ ਸੜਕ ਦੇ ਨਜ਼ਦੀਕ ਹੋਜ ਖਾਸ ਮਾਇਨਰ ਕਨਾਲ ਕੋਲੋਂ ਬਰਾਮਦ ਹੋਈ। ਜਿਸ ਦੀ ਸੂਚਨਾ ਲੋਕਾਂ ਨੇ ਥਾਣਾ ਵੈਰੋ ਕੇ ਪੁਲਸ ਨੂੰ ਦਿੱਤੀ ਤੇ ਪੁਲਸ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਟਮ ਲਈ ਸਰਕਾਰੀ ਹਸਪਤਾਲ ਫਾਜ਼ਿਲਕਾ ਲੈ ਗਈ। ਦੱਸਣਯੋਗ ਹੈ ਮ੍ਰਿਤਕ ਵਿਆਹਿਆ ਹੋਇਆ ਸੀ ਸੀ ਤੇ ਇਕ ਬੱਚੇ ਦਾ ਪਿਓ ਸੀ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦੀ ਪੰਜਾਬੀਆਂ ਨੂੰ ਵੱਡੀ ਰਾਹਤ, ਸੇਵਾ ਕੇਂਦਰਾਂ ਨੂੰ ਲੈ ਕੇ ਲਿਆ ਇਹ ਫ਼ੈਸਲਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।