263 ਗ੍ਰਾਮ ਹੈਰੋਇਨ, ਅਸਲੇ ਅਤੇ 60,000 ਨਸ਼ੇ ਵਾਲੀਆਂ ਗੋਲੀਆਂ ਸਮੇਤ 2 ਸਮੱਗਲਰ ਕਾਬੂ

04/14/2021 6:14:32 PM

ਫ਼ਿਰੋਜ਼ਪੁਰ (ਕੁਮਾਰ, ਹਰਚਰਨ, ਬਿੱਟੂ)-ਮਾਣਯੋਗ ਦਿਨਕਰ ਗੁਪਤਾ ਡੀ. ਆਈ. ਜੀ. ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਭਾਗੀਰਥ ਮੀਨਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੀ. ਆਈ. ਏ. ਸਟਾਫ ਫਿਰੋਜ਼ਪੁਰ ਨੇ ਡਰੱਗ ਸਮੱਗਲਰ ਸੋਨੂੰ ਉਰਫ ਟਿੱਡੀ ਪੁੱਤਰ ਮਹੇਸ਼ ਸਿੰਘ ਨੂੰ 263 ਗ੍ਰਾਮ ਹੈਰੋਇਨ ਅਤੇ ਨਾਜਾਇਜ਼ ਪਿਸਟਲ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਐੱਸ. ਐੱਸ. ਪੀ. ਭਾਗੀਰਥ ਮੀਨਾ ਨੇ ਪ੍ਰੈੱਸ ਕਾਨਫਰੰਸ ਰਾਹੀਂ ਦੱਸਿਆ ਕਿ ਮੁਖਬਰ ਦੀ ਇਤਲਾਹ ਮਿਲੀ ਸੀ ਕਿ ਸੋਨੂੰ ਪੁੱਤਰ ਮਹੇਸ਼ ਸਿੰਘ, ਜੋ ਨਸ਼ਾ ਵੇਚਦਾ ਹੈ ਅਤੇ ਅੱਜ ਉਹ ਨਸ਼ਾ ਵੇਚਣ ਲਈ ਸੇਂਟ ਜੋਸੇਫ ਕਾਨਵੈਂਟ ਸਕੂਲ ਫ਼ਿਰੋਜ਼ਪੁਰ ਛਾਉਣੀ ਦੇ ਸਾਹਮਣੇ ਗਰਾਊਂਡ ’ਚ ਨ਼ਸ਼ਾ ਵੇਚਣ ਦੀ ਤਾਂਘ ਵਿਚ ਹੈ।

ਸੀ. ਆਈ. ਏ. ਸਟਾਫ ਦੇ ਮੁਖੀ ਅਭਿਨਵ ਚੌਹਾਨ ਨੇ ਜਦੋਂ ਸਮੇਤ ਸਾਥੀਆਂ ਦੱਸੀ ਥਾਂ ’ਤੇ ਛਾਪਾ ਮਾਰਿਆ ਤਾਂ ਸੋਨੂੰ ਉਰਫ ਟਿੱਡੀ ਨੂੰ 263 ਗ੍ਰਾਮ ਹੈਰੋਇਨ, ਇਕ ਨਾਜਾਇਜ਼ ਪਿਸਟਲ, ਇਕ ਮੈਗਜ਼ੀਨ ਅਤੇ 6 ਜ਼ਿੰਦਾ ਕਾਰਤੂਸਾਂ ਅਤੇ ਇਕ ਐਕਟਿਵਾ ਸਕੂਟਰੀ ਪੀ. ਬੀ.05 ਏ. ਐੱਨ. 2979 ਸਮੇਤ ਕਾਬੂ ਕੀਤਾ। ਇਸ ਸਬੰਧੀ ਥਾਣਾ ਕੈਂਟ ਵਿਖੇ ਮੁਕੱਦਮਾ ਨੰ. 21, 12 ਅਪ੍ਰੈਲ 2021 ਅ/ਧ 25,61/85 ਐੱਨ. ਡੀ. ਪੀ. ਐੱਸ. ਐਕਟ 25, 54, 59 ਅਧੀਨ ਦਰਜ ਕਰਵਾਇਆ ਹੈ।

ਇਥੇ ਇਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਰਕੋਟਿਕਸ ਸੈੱਲ ਦੇ ਇੰਚਾਰਜ ਪਰਮਿੰਦਰ ਸਿੰਘ ਨੇ ਸਮੇਤ ਸਾਥੀਆਂ ਘਰਵਿੰਦਰ ਸਿੰਘ ਉਰਫ ਪ੍ਰਿੰਸ ਨੂੰ ਮੱਲਾਂਵਾਲਾ ਰੋਡ ਗਣੇਸ਼ ਕਾਲੋਨੀ ਫਿਰੋਜ਼ਪੁਰ ਸ਼ਹਿਰ ਦੇ ਗੇਟ ਨਜ਼ਦੀਕ ਤੋਂ ਕਾਬੂ ਕਰਕੇ ਗੁਰੂ ਨਾਨਕ ਐਵੇਨਿਊ ਫ਼ਿਰੋਜ਼ਪੁਰ ਸ਼ਹਿਰ ਵਿਖੇ ਬਣੇ ਸਟੋਰ ’ਚੋ 60,000 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕਰ ਕੇ ਮੁਕੱਦਮਾ ਨੰ. 90, 13 ਅਪ੍ਰੈਲ 2021 ਅ/ਧ 22/61/85 ਐੱਨ. ਡੀ. ਪੀ. ਐੱਸ. ਐਕਟ ਥਾਣਾ ਸਿਟੀ ਵਿਖੇ ਦਰਜ ਕੀਤਾ ਹੈ ਅਤੇ ਇਸ ਕੋਲੋਂ ਹੋਰ ਬਰਾਮਦਗੀ ਹੋਣ ਦੀ ਸੰਭਾਵਨਾ ਹੈ।


Anuradha

Content Editor

Related News