ਝੁਰੜੀਆਂ ਅਤੇ ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਤਰਬੂਜ਼
Saturday, Apr 01, 2017 - 04:13 PM (IST)

ਜਲੰਧਰ— ਗਰਮੀਆਂ ''ਚ ਤਰਬੂਜ਼ ਖਾਣ ਦੇ ਸ਼ੌਕੀਨ ਤਾਂ ਸਾਰੇ ਹੀ ਹੁੰਦੇ ਹਨ। ਚੰਗਾ ਵੀ ਹੈ ਕਿਉਂਕਿ ਗਰਮੀਆਂ ''ਚ ਤਰਬੂਜ਼ ਦਾ ਇਸਤੇਮਾਲ ਕਰਨ ਨਾਲ ਕਈ ਸਿਹਤ ਸੰਬੰਧੀ ਬੀਮਾਰੀਆਂ ਦੂਰ ਹੁੰਦੀਆਂ ਹਨ। ਜ਼ਿਆਦਾਤਰ ਲੋਕ ਇਸ ਗੱਲ ਤੋਂ ਅਣਜਾਣ ਹੁੰਦੇ ਹਨ। ਤਰਬੂਜ਼ ਸਾਡੀ ਸਿਹਤ ਦੇ ਨਾਲ-ਨਾਲ ਚਿਹਰੇ ਦੇ ਲਈ ਵੀ ਬਹੁਤ ਲਾਭਕਾਰੀ ਹੁੰਦਾ ਹੈ। ਇਸਦਾ ਇਸਤੇਮਾਲ ਕਰਨ ਨਾਲ ਚਿਹਰੇ ਦੀਆਂ ਕਈ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ। ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਇਨ੍ਹਾਂ ਪਰੇਸ਼ਾਨੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ।
1. ਝੁਰੜੀਆਂ
ਤਰਬੂਜ਼ ਦੇ ਬੀਜਾਂ ''ਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਝੁਰੜੀਆਂ ਦੀ ਸਮੱਸਿਆਂ ਰੋਕਦੇ ਹਨ। ਰੋਜ਼ਾਨਾਂ ਇਸਨੂੰ ਖਾਣ ਨਾਲ ਚਮੜੀ ਚਮਕਦਾਰ ਅਤੇ ਸਿਹਤਮੰਦ ਹੁੰਦੀ ਹੈ।
2. ਚਿਹਰੇ ਦੀ ਗੰਦਗੀ
ਤਰਬੂਜ਼ ''ਚ ਪਾਇਆ ਜਾਣ ਵਾਲਾ ਤੇਲ ਚਿਹਰੇ ਦੀ ਗੰਦਗੀ ਨੂੰ ਹਟਾਉਣ ''ਚ ਮਦਦ ਕਰਦਾ ਹੈ। ਇਸ ਨਾਲ ਮਹਾਸਿਆਂ ਦੀ ਪਰੇਸ਼ਾਨੀ ਵੀ ਦੂਰ ਹੁੰਦੀ ਹੈ।
3. ਵਾਲਾਂ ਨੂੰ ਮਜ਼ਬੂਤ ਬਣਾਉਂਦਾ
ਤਰਬੂਜ਼ ''ਚ ਮੌਜ਼ੂਦ ਤੇਲ ਵਾਲਾਂ ਨੂੰ ਫੈਟੀ ਐਸਿਡ ਦਿੰਦਾ ਹੈ, ਜੋ ਵਾਲਾਂ ਲਈ ਜ਼ਰੂਰੀ ਤੱਤ ਹੈ।
4. ਚਮੜੀ ਨੂੰ ਚਮਕਦਾਰ ਬਣਾਉਂਦਾ
ਤਰਬੂਜ਼ ਨੂੰ ਹੱਥਾਂ, ਪੈਰਾਂ ਅਤੇ ਗਰਦਨ ''ਤ ਰਗੜਣ ਨਾਲ ਨਿਖਾਰ ਆਉਂਦਾ ਹੈ।
5. ਮਹਾਸਿਆਂ ਤੋਂ ਛੁਟਕਾਰਾ
ਤਰਬੂਜ਼ ਨੂੰ ਰੋਜ਼ਾਨਾ ਚਿਹਰੇ ਉਪਰ ਲਗਾਉਣ ਨਾਲ ਮੁਹਾਸੇ ਠੀਕ ਹੋ ਜਾਂਦੇ ਹਨ।