ਰੁੱਖੀ ਚਮੜੀ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖਾ

Tuesday, Apr 04, 2017 - 12:48 PM (IST)

 ਰੁੱਖੀ ਚਮੜੀ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖਾ

ਮੁੰਬਈ—ਰੁੱਖੀ ਚਮੜੀ ਦੇ ਕਈ ਕਾਰਨ ਹੁੰਦੇ ਹਨ ਜਿਵੇ ਤੇਜ ਹਵਾਵਾਂ, ਸੂਰਜ ਦੀਆਂ ਤੇਜ ਕਿਰਨਾਂ ਅਤੇ ਕਠੋਰ ਸਾਬਣ ਦਾ ਇਸਤੇਮਾਲ ਆਦਿ। ਗਰਮੀਆਂ ''ਚ ਵੀ ਕਈ ਲੋਕਾਂ ਨੂੰ ਰੁੱਖੀ ਚਮੜੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਲੋਕ ਕਈ ਤਰ੍ਹਾਂ ਦੇ ਲੋਸ਼ਣ ਅਤੇ ਕਰੀਮ ਇਸਤੇਮਾਲ ਕਰਦੇ ਹਨ, ਜੋ ਚਿਹਰੇ ''ਤੇ ਅਲੱਗ ਤਰ੍ਹਾਂ ਦੀ ਐਨਰਜੀ ਅਤੇ ਨਮੀਂ ਭਰ ਸਕੇ। ਪਰ ਇਨ੍ਹਾਂ ਪ੍ਰੋਡਕਟਾਂ ''ਚ ਕਈ ਤਰ੍ਹਾਂ ਦੇ ਕੈਮੀਕਲ ਹੁੰਦੇ ਹਨ, ਜੋ ਚਮੜੀ ਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਪਹੁੰਚਾ ਸਕਦੇ ਹਨ। ਡ੍ਰਾਈ ਸਕਿਨ ਦਾ ਇਲਾਜ ਸਾਡੀ ਰਸੋਈ ''ਚ ਮੌਜੂਦ ਹੁੰਦਾ ਹੈ।
ਵਿਧੀ 
1. ਪਪੀਤੇ ਦਾ ਪੇਸਟ ਬਣਾ ਕੇ ਉਸ ''ਚ 2 ਚਮਚ ਦੁੱਧ ਮਿਲਾ ਲਓ। ਫਿਰ ਇਸ ''ਚ ਸ਼ਹਿਦ ਦੀਆਂ ਕੁਝ ਬੂੰਦਾਂ ਪਾ ਕੇ ਮਾਸਕ ਤਿਆਰ ਕਰ ਲਓ।
2. ਫਿਰ ਮਾਸਕ ਨੂੰ ਚਿਹਰੇ ਅਤੇ ਗਰਦਨ ''ਤੇ ਲਗਾਓ। 10-15 ਮਿੰਟ ਬਾਅਦ ਧੋ ਲਓ।
3. ਨਮਕ ਅਤੇ ਕੋਮਲ ਚਮੜੀ ਪਾਉਣ ਲਈ  ਇਸ ਮਾਸਕ ਨੂੰ ਹਫਤੇ ''ਚ 2 ਵਾਰ ਲਗਾਓ।
4. ਗਰਮੀਆਂ ''ਚ ਇਸ ਨੁਸਖੇ ਨੂੰ ਬਹੁਤ ਮਨਾਇਆ ਜਾਂਦਾ ਹੈ ਕਿਉਂਕਿ ਇਹ ਮਾਸਕ ਟੈਨ ਲਾਈਨਸ ਅਤੇ ਚਿਹਰੇ ''ਤੇ ਮੌਜੂਦ ਕਾਲੇ-ਧੱਬਿਆਂ ਨੂੰ ਦੂਰ ਕਰਨ ''ਚ ਮਦਦ ਕਰਦਾ ਹੈ।


Related News