ਜੇਕਰ ਪਹਿਲੀ ਵਾਰ ਵਿਕਨੀ ਵੈਕਸ ਕਰਵਾ ਰਹੇ ਹੋ ਤਾਂ ਧਿਆਨ ''ਚ ਰੱਖੋ ਇਹ ਗੱਲਾਂ

Wednesday, Apr 12, 2017 - 10:39 AM (IST)

ਜੇਕਰ ਪਹਿਲੀ ਵਾਰ ਵਿਕਨੀ ਵੈਕਸ ਕਰਵਾ ਰਹੇ ਹੋ ਤਾਂ ਧਿਆਨ ''ਚ ਰੱਖੋ ਇਹ ਗੱਲਾਂ

ਜਲੰਧਰ— ਸਰੀਰ ਨੂੰ ਸਾਫ ਕਰਨ ਦੇ ਲਈ ਲੜਕੀਆਂ ਬਲੀਚ ਅਤੇ ਵੈਕਸ ਦਾ ਸਹਾਰਾ ਲੈਂਦੀਆਂ ਹਨ। ਬਾਡੀ ਵੈਕਸ ਤੋਂ ਇਲਾਵਾ ਵਿਕਨੀ ਵੈਕਸ ''ਤੇ ਵੀ ਲੜਕੀਆਂ ਵੈਕਸ ਦਾ ਇਸਤੇਮਾਲ ਕਰਦੀਆਂ ਹਨ। ਤੁਸੀਂ ਵੀ ਵਿਕਨੀ ਵੈਕਸ ਕਰਵਾਉਣਾਂ ਚਾਹੁੰਦੇ ਹੋ ਤਾਂ ਪਰ ਤੁਹਾਡੇ ਮਨ ''ਚ ਕੋਈ ਸਵਾਲ ਅਤੇ ਡਰ ਹੈ ਤਾਂ ਇਸ ਦੇ ਲਈ ਕੁੱਝ ਗੱਲਾਂ ਜਾਣ ਲੈਣਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਇਹ ਗੱਲ ਜਾਣ ਲਓ ਕਿ ਜਿਸ ਤੋਂ ਤੁਸੀਂ ਵੈਕਸ ਕਰਵਾ ਰਹੇ ਹੋ ਉਹ ਚੰਗੀ ਤਰ੍ਹਾਂ ਟਰੇਂਡ ਹੈ ਜਾਂ ਨਹੀਂ।
1.ਪ੍ਰੋਫੈਸ਼ਨਲ ਵੈਕਸ
ਇਸ ਤਰ੍ਹਾਂ ਦੀ ਵੈਕਸ ਘਰ ''ਚ ਨਹੀਂ ਕੀਤੀ ਜਾਂਦੀ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਕਿਸੇ ਪ੍ਰੋਫੈਸ਼ਨਲ ਤੋਂ ਹੀ ਵੈਕਸ ਕਰਵਾਓ। 
2. ਪਹਿਲੇ ਟ੍ਰਿਮ ਕਰ ਲਓ
ਵੈਕਸ ਕਰਵਾਉਣ ਤੋਂ ਪਹਿਲਾਂ ਇਹ ਗੱਲ ਧਿਆਨ ''ਚ ਰੱਖ ਲਓ ਕਿ ਵਿਕਨੀ ਦੇ ਵਾਲ ਬਹੁਤ ਨਰਮ ਹੁੰਦੇ ਹਨ। ਇਸ ਲਈ ਪਹਿਲੇ ਟ੍ਰਿਮ ਕਰ ਲਓ।
3. ਕਸਰਤ ਨਾ ਕਰੋ
ਕਸਰਤ ਕਰਦੇ ਸਮੇਂ ਸਰੀਰ ''ਚ ਬਹੁਤ ਸਾਰਾ ਪਸੀਨਾ ਆਉਂਦਾ ਹੈ। ਇਸ ਨਾਲ ਵਾਲ ਜੜ੍ਹਾਂ ਤੋਂ ਆਸਾਨੀ ਨਾਲ ਨਹੀਂ ਨਿਕਲਦੇ। 
4. ਨਹਾਉਣਾ
ਜੇਕਰ ਤੁਸੀਂ ਵੈਕਸ ਕਰਵਾਉਣ ਪਾਰਲਰ ਜਾ ਰਹੇ ਹੋ ਤਾਂ ਨਹਾ ਕੇ ਹੀ ਜਾਓ। ਚਮੜੀ ''ਤੇ ਸਾਬਣ ਦਾ ਇਸਤੇਮਾਲ ਘੱਟ ਹੀ ਕਰੋ। ਬਾਡੀ ਵਾਸ਼ ਦਾ ਹੀ ਇਸਤੇਮਾਲ ਹੀ ਕਰੋ।


Related News