ਸ਼ੱਕੀ ਹਾਲਤ ’ਚ ਤਿੰਨ ਨੌਜਵਾਨ ਹੈਰੋਇਨ ਸਮੇਤ ਕਾਬੂ
Saturday, Nov 22, 2025 - 03:34 PM (IST)
ਫਰੀਦਕੋਟ (ਰਾਜਨ) : ਸ਼ੱਕੀ ਹਾਲਤ ’ਚ ਬੈਠੇ ਤਿੰਨ ਨੌਜਵਾਨਾਂ ਨੂੰ ਪੁਲਸ ਪਾਰਟੀ ਵੱਲੋਂ ਕਾਬੂ ਕਰਕੇ ਉਨ੍ਹਾਂ ਕੋਲੋਂ ਹੈਰੋਇਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਜਦੋਂ ਪੁਲਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਆਫਿਸਰ ਕਲੱਬ ਤੋਂ ਸਰਕਾਰੀ ਗਾਰਡਨ ਕਲੋਨੀ ਵੱਲ ਜਾ ਰਹੇ ਸੀ ਤਾਂ ਸ਼ੱਕ ਪੈਣ ’ਤੇ ਗਾਰਡਨ ਕਾਲੋਨੀ ਦੀ ਕੰਧ ਨਾਲ ਬੈਠੇ ਤਿੰਨ ਨੋਜਵਾਨਾਂ ਨੂੰ ਪੁੱਛਗਿੱਛ ਕੀਤੀ ਅਤੇ ਤਲਾਸ਼ੀ ਕੀਤੀ ਤਾਂ ਉਨ੍ਹਾਂ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਤਿੰਨਾਂ ਨੌਜਵਾਨਾਂ ਦੀ ਪਹਚਾਣ ਨਵੀਨਦੀਪ, ਰੋਹਿਤ ਕੁਮਾਰ ਅਤੇ ਬਲਦੇਵਰਾਜ ਵਾਸੀਆਨ ਫਰੀਦਕੋਟ ਵੱਜੋਂ ਹੋਈ। ਜਿਨ੍ਹਾਂ ਨੂੰ ਮੌਕੇ ’ਤੇ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਜਾਰੀ ਹੈ। ਪੁਲਸ ਦਾ ਆਖਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
