ਭਾਰੀ ਠੰਡ ਤੋਂ ਬਚਣ ਲਈ ਲੋਕ ਅੱਗ ਬਾਲ ਕੇ ਲੈ ਰਹੇ ਹਨ ਰਾਹਤ

01/13/2021 12:08:59 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ, ਪਵਨ ਤਨੇਜਾ): ਧੁੰਦ ਤੇ ਠੰਡ ਨੇ ਇਸ ਵੇਲੇ ਪੂਰਾ ਜ਼ੋਰ ਫੜਿਆ ਹੋਇਆ ਹੈ ਤੇ ਤਾਪਮਾਨ 5 ਡਿਗਰੀ ਤੱਕ ਚਲਾ ਗਿਆ ਹੈ। ਠੰਡ ਕਾਰਨ ਲੋਕਾਂ ਦੇ ਕਈ ਕੰਮ ਧੰਦੇ ਰੁਕ ਰਹੇ ਹਨ। ਮੋਟਰਸਾਈਕਲ ਅਤੇ ਸਕੂਟਰਾਂ ਤੇ ਸਫ਼ਰ ਕਰਨ ਵਾਲਿਆਂ ਦਾ ਤਾਂ ਬਾਹਲਾ ਹੀ ਬੁਰਾ ਹਾਲ ਹੈ ਤੇ ਠੰਡ ਨਾਲ ਲੋਕ ਬਿਮਾਰ ਹੋ ਰਹੇ ਹਨ। ਠੰਡ ਤੋਂ ਥੋੜੀ ਰਾਹਤ ਲੈਣ ਲਈ ਬਹੁਤ ਸਾਰੇ ਲੋਕ ਅੱਗ ਬਾਲ ਕੇ ਸੇਕ ਰਹੇ ਹਨ। ਬਜ਼ੁਰਗਾਂ ਤੇ ਛੋਟੇ ਬੱਚਿਆਂ ਲਈ ਦਿਨੋ-ਦਿਨ ਵੱਧ ਰਹੀ ਠੰਡ ਹੋਰ ਵੀ ਮਾੜੀ ਹੈ। ਦੂਜੇ ਪਾਸੇ ਐਨੇ ਠੰਡ ਦੇ ਮੌਸਮ ’ਚ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਕਿਸਾਨਾਂ ਨੇ ਮੋਰਚੇ ਲਗਾਏ ਹੋਏ ਹਨ ਤੇ ਉਨ੍ਹਾਂ ਦੇ ਹੌਂਸਲੇ ਬੁਲੰਦ ਹਨ। ਪਰ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀ ਕਰ ਰਹੀ।


Shyna

Content Editor

Related News