ਲੁੱਟ-ਖੋਹ ਦੀ ਯੋਜਨਾ ਬਣਾਉਂਦਾ ਗਿਰੋਹ ਗ੍ਰਿਫ਼ਤਾਰ, ਮਾਰੂ ਹਥਿਆਰ ਬਰਾਮਦ
Wednesday, Jan 28, 2026 - 05:38 PM (IST)
ਫਰੀਦਕੋਟ (ਰਾਜਨ) : ਥਾਣਾ ਸਿਟੀ ਫਰੀਦਕੋਟ ਦੀ ਪੁਲਸ ਵੱਲੋਂ ਅਪਰਾਧਿਕ ਗਤੀਵਿਧੀਆਂ ’ਤੇ ਨਕੇਲ ਕੱਸਦਿਆਂ ਲੁੱਟ-ਖੋਹ ਦੀ ਯੋਜਨਾ ਬਣਾਉਂਦੇ ਇਕ ਗਿਰੋਹ ਦੇ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਹ ਕਾਰਵਾਈ ਪੁਲਸ ਵੱਲੋਂ ਸਾਦਿਕ ਚੌਕ ਫਰੀਦਕੋਟ ਨੇੜੇ ਗਸ਼ਤ ਅਤੇ ਚੈਕਿੰਗ ਦੌਰਾਨ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਗੁਰਦਿੱਤ ਸਿੰਘ ਸਮੇਤ ਪੁਲਸ ਪਾਰਟੀ ਨੇੜੇ ਸਾਦਿਕ ਚੌਂਕ ਮੌਜੂਦ ਸਨ ਤਾਂ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਕੁਝ ਵਿਅਕਤੀ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ ਜਿੰਨ੍ਹਾਂ ਨੇ ਆਪਣਾ ਗੈਂਗ ਬਣਾਇਆ ਹੋਇਆ ਹੈ ਅਤੇ ਹੁਣ ਵੀ ਸ਼ਹਿਰ ਫਰੀਦਕੋਟ ਵਿਚ ਵੇਖੇ ਗਏ ਹਨ। ਇਤਲਾਹ ਦੇ ਆਧਾਰ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਸ ਵੱਲੋਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ।
ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਰਾਮ ਸਿੰਘ ਵਾਸੀ ਜੋਤ ਰਾਮ ਕਾਲੋਨੀ, ਅਨਮੋਲ ਸਿੰਘ ਵਾਸੀ ਬਲਬੀਰ ਬਸਤੀ, ਵਿਸ਼ਾਲ ਵਾਸੀ ਵਾਂਦਰ ਜਟਾਣਾ, ਗੁਰਲਿਆਕਤ ਸਿੰਘ ਅਤੇ ਕੁਲਵੰਤ ਸਿੰਘ ਵਾਸੀਅਨ ਖਾਰਾ, ਜ਼ਿਲ੍ਹਾ ਫਰੀਦਕੋਟ ਵਜੋਂ ਹੋਈ ਹੈ ਜਿਨ੍ਹਾਂ ਪਾਸੋਂ 1 ਲੋਹੇ ਦੀ ਪਾਈਪ, 1 ਕਿਰਚ, 1 ਦਾਤਰ, ਅਤੇ 1 ਕਿਰਚ ਟਾਈਪ ਕਾਪਾ ਬਰਾਮਦ ਕੀਤਾ ਹੈ। ਉਕਤਾਂ ਖ਼ਿਲਾਫ ਮਾਮਲਾ ਦਰਜ ਕਰਕੇ ਹੋਰ ਪੁੱਛ ਗਿੱਛ ਜਾਰੀ ਹੈ।
