ਜੈਤੋ ''ਚ ਸਵਾਰੀਆਂ ਲੈ ਕੇ ਜਾ ਰਹੀ ਬੱਸ ਹੋਈ ਹਾਦਸਾਗ੍ਰਸਤ, ਬੇਕਾਬੂ ਹੋ ਦਰੱਖ਼ਤ ਨਾਲ ਟਕਰਾਈ
Tuesday, Feb 21, 2023 - 05:07 PM (IST)

ਜੈਤੋ (ਜਿੰਦਲ) : ਚੜ੍ਹਦੀ ਕਲਾ ਸੇਵਾ ਸੋਸਾਇਟੀ ਗੰਗਸਰ ਜੈਤੋ ਦੇ ਐਮਰਜੈਂਸੀ ਨੰਬਰ ’ਤੇ ਕਿਸੇ ਰਾਹਗੀਰ ਨੇ ਸੂਚਨਾ ਦਿੱਤੀ ਕਿ ਪਿੰਡ ਆਕਲੀਆਂ ਕਲਾ ਦੇ ਬੱਸ ਅੱਡੇ ਨਜ਼ਦੀਕ ਇਕ ਨਿੱਜੀ ਕੰਪਨੀ ਦੀ ਬੱਸ ਬਠਿੰਡਾ ਤੋਂ ਜੈਤੋ ਵੱਲ ਆ ਰਹੀ ਸੀ। ਅਚਾਨਕ ਇਕ ਸਕੂਟਰੀ ਚਾਲਕ ਲਿੰਕ ਰੋਡ ਤੋਂ ਮੇਨ ਰੋਡ ਉੱਪਰ ਚੜ੍ਹ ਗਿਆ। ਬੱਸ ਵਾਲੇ ਨੇ ਸਕੂਟਰੀ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਤੇ ਸੜਕ ’ਤੇ ਜਾ ਰਹੀ ਬੱਸ ਦੀ ਸਕੂਟਰੀ ਨੂੰ ਫੇਟ ਵੱਜ ਗਈ। ਫੇਟ ਵੱਜ ਜਾਣ ਉਪਰੰਤ ਬੱਸ ਆਊਟ ਆਫ ਕੰਟਰੋਲ ਹੋ ਗਈ ਅਤੇ ਸਿੱਧੀ ਦਰੱਖ਼ਤ ਨਾਲ ਜਾ ਟਕਰਾਈ।
ਇਹ ਵੀ ਪੜ੍ਹੋ- ਦੋਹਤੇ ਦੇ ਵਿਆਹ 'ਤੇ ਜਾ ਰਹੇ ਨਾਨੇ ਨਾਲ ਵਾਪਰਿਆ ਭਿਆਨਕ ਹਾਦਸਾ, ਮੌਕੇ 'ਤੇ ਹੋਈ ਮੌਤ
ਬੱਸ ’ਚ ਬੈਠੀਆਂ ਕੁਝ ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ। ਸਕੂਟਰੀ ਸਵਾਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਹੈ। ਇਸ ਮੌਕੇ ਪਿੰਡ ਵਾਸੀ ਵੀ ਘਟਨਾ ਸਥਾਨ ’ਤੇ ਪਹੁੰਚ ਗਏ ਸਨ। ਸੂਚਨਾ ਮਿਲਦਿਆਂ ਹੀ ਚੜ੍ਹਦੀ ਕਲਾ ਸੇਵਾ ਸੋਸਾਇਟੀ ਗੰਗਸਰ ਜੈਤੋ ਦੀ ਟੀਮ ਵੀ ਆਪਣੀ ਐਂਬੂਲੈਂਸ ਲੈ ਕੇ ਤੁਰੰਤ ਹੀ ਘਟਨਾ ਸਥਾਨ ’ਤੇ ਪਹੁੰਚ ਗਈ। ਸਕੂਟਰੀ ਸਵਾਰ ਜ਼ਖ਼ਮੀ ਨੌਜਵਾਨ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ, ਪਿੰਡ ਦੇ ਲੋਕ ਆਪਣੇ ਹੀ ਵ੍ਹੀਕਲ ’ਤੇ ਗੋਨਿਆਣਾ ਵਿਖੇ ਸੁਖਮਨੀ ਹਸਪਤਾਲ ’ਚ ਲੈ ਗਏ ਪਰ ਨੌਜਵਾਨ ਦੀ ਹਾਲਤ ਸੀਰੀਅਸ ਦੇਖਦਿਆਂ ਉਸ ਨੂੰ ਵਾਰਿਸ ਬਠਿੰਡਾ ਦੇ ਕਿਸੇ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ। ਜ਼ਖ਼ਮੀ ਨੌਜਵਾਨ ਦੀ ਪਛਾਣ ਗੁਰਮੀਤ ਸਿੰਘ (50 ਸਾਲ) ਸਪੁੱਤਰ ਨਿਰੰਜਣ ਸਿੰਘ ਵਜੋਂ ਹੋਈ।
ਇਹ ਵੀ ਪੜ੍ਹੋ- ਫਾਜ਼ਿਲਕਾ 'ਚ ਵੱਡਾ ਹਾਦਸਾ, ਜੀਪ ਸਣੇ ਨਹਿਰ 'ਚ ਡਿੱਗਾ ਪਰਿਵਾਰ, ਪਤੀ-ਪਤਨੀ ਦੀ ਮੌਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।