ਨਹੀਂ ਰੁਕ ਰਿਹਾ ਜੇਲ੍ਹਾਂ ''ਚੋਂ ਮੋਬਾਇਲ ਮਿਲਣ ਦਾ ਸਿਲਸਿਲਾ, ਫਰੀਦਕੋਟ ਜੇਲ੍ਹ ''ਚੋਂ ਬਰਾਮਦ ਹੋਏ 5 ਮੋਬਾਇਲ

Wednesday, Aug 24, 2022 - 02:31 PM (IST)

ਨਹੀਂ ਰੁਕ ਰਿਹਾ ਜੇਲ੍ਹਾਂ ''ਚੋਂ ਮੋਬਾਇਲ ਮਿਲਣ ਦਾ ਸਿਲਸਿਲਾ, ਫਰੀਦਕੋਟ ਜੇਲ੍ਹ ''ਚੋਂ ਬਰਾਮਦ ਹੋਏ 5 ਮੋਬਾਇਲ

ਫਰੀਦਕੋਟ(ਰਾਜਨ) : ਸਥਾਨਕ ਮਾਡਰਨ ਜੇਲ੍ਹ ਵਿੱਚੋਂ 5 ਮੋਬਾਇਲ ਬਰਾਮਦ ਹੋਣ ਦਾ ਮਾਮਲਾ ਫਿਰ ਸਾਹਮਣੇ ਆਇਆ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਰਣਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਸਨੇ ਜੇਲ੍ਹ ਦੇ ਸੁਰੱਖਿਆ ਕਰਮਚਾਰੀਆ ਸਣੇ ਜੇਲ੍ਹ ਦੇ ਬਲਾਕ-ਬੀ ਦੀ ਬੈਰਕ-2, ਬਲਾਕ-ਸੀ ਬੈਰਕ-3 ਅਤੇ ਬਲਾਕ-ਡੀ ਦੀ ਬੈਰਕ-5 ਦੀ ਅਚਾਨਕ ਚੈਕਿੰਗ ਕੀਤੀ ਤਾਂ ਹਵਾਲਾਤੀ ਅਵਤਾਰ ਸਿੰਘ ਪੁੱਤਰ ਜਸਵੀਰ ਸਿੰਘ, ਹਵਾਲਾਤੀ ਅਵਤਾਰ ਸਿੰਘ ਉਰਫ਼ ਤਾਰੀ ਪੁੱਤਰ ਸੁਰਜੀਤ ਸਿੰਘ ਅਤੇ ਹਵਾਲਾਤੀ ਦਰਸ਼ਨ ਸਿੰਘ ਕੋਲੋਂ 1 ਟੱਚ ਸਕਰੀਨ, 2 ਕੀਪੈਡ ਮੋਬਾਇਲ ਅਤੇ ਸਮੇਤ 2 ਸਿੰਮ ਬਰਾਮਦ ਹੋਏ। ਇਨ੍ਹਾਂ ਬੈਰਕਾਂ ਵਿੱਚੋਂ ਹੀ 2 ਕੀਪੈਡ ਮੋਬਾਇਲ ਸਮੇਤ ਸਿੰਮ ਅਤੇ 3 ਚਾਰਜ਼ਰ, ਡਾਟਾ ਕੇਬਲ ਅਤੇ ਇੱਕ ਮੋਬਾਇਲ ਬੈਟਰੀ ਲਾਵਾਰਿਸ ਹਾਲਤ ਵਿੱਚ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੱਤਰ ਲਿਖੇ ਕੇ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਮੁੜ ਸੁਰਖੀਆਂ 'ਚ ਬਠਿੰਡਾ ਜੇਲ੍ਹ, ਦੋ ਗੈਂਗਸਟਰਾਂ ਨੇ ਅਫ਼ਸਰਾਂ ਨੂੰ ਦਿੱਤੀ ਜਾਨੋਂ ਮਾਰ ਦੇਣ ਦੀ ਧਮਕੀ

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News