ਹੈਰੋਇਨ ਸਮੇਤ ਇਕ ਵਿਅਕਤੀ ਅਤੇ ਜਨਾਨੀ ਗ੍ਰਿਫ਼ਤਾਰ

Monday, May 02, 2022 - 05:53 PM (IST)

ਹੈਰੋਇਨ ਸਮੇਤ ਇਕ ਵਿਅਕਤੀ ਅਤੇ ਜਨਾਨੀ ਗ੍ਰਿਫ਼ਤਾਰ

ਮਲੋਟ (ਗੋਇਲ) : ਜ਼ਿਲ੍ਹਾ ਪੁਲਸ ਪ੍ਰਮੁੱਖ ਧਰੁਮਨ ਐੱਚ ਨਿੰਬਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤਰ ਵਿਚ ਨਸ਼ਾ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਅਧੀਨ ਡੀ.ਐੱਸ.ਪੀ ਮਲੋਟ ਜਸਪਾਲ ਸਿੰਘ ਅਤੇ ਥਾਣਾ ਮੁੱਖੀ ਮਲੋਟ ਇੰਸਪੈਕਟਰ ਚੰਦਰ ਸ਼ੇਖਰ ਦੀ ਰਹਿਨੁਮਾਈ ਵਿਚ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਅਤੇ ਰਾਜਵੀਰ ਸਿੰਘ ਨੇ ਇਕ ਜਾਣਕਾਰੀ ਮਿਲਣ ’ਤੇ ਪਿੰਡ ਦਾਨੇਵਾਲਾ ਦੇ ਕੋਲ ਪੁਲਸ ਪਾਰਟੀ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ। ਉਕਤ ਕਾਬੂ ਕੀਤੇ ਗਏ ਵਿਅਕਤੀ ਕੋਲੋ ਇਕ ਗ੍ਰਾਮ ਹੈਰੋਇਨ ਬਰਾਮਦ ਹੋਈ।

ਵਿਅਕਤੀ ਦੀ ਪਹਿਚਾਣ ਰਛਪਾਲ ਸਿੰਘ ਪੁੱਤਰ ਹਮੀਰ ਸਿੰਘ ਵਾਸੀ ਪਿੰਡ ਘੁਮਿਆਰ ਖੇੜਾ ਵੱਜੋ ਹੋਈ ਜਦਕਿ ਪੁਲਸ ਪਾਰਟੀ ਨੇ ਇਕ ਹੋਰ ਔਰਤ ਪਰਮਜੀਤ ਕੌਰ ਪਤਨੀ ਛਿੰਦਾ ਸਿੰਘ ਵਾਸੀ ਸਾਹਿਬਜਾਦਾ ਅਜੀਤ ਸਿੰਘ ਨਗਰ ਮਲੋਟ ਪਾਸੋ 15 ਗ੍ਰਾਮ ਹੈਰੋਇਨ ਅਤੇ 20 ਹਜ਼ਾਰ 750 ਰੁਪਏ ਡਰੱਗ ਮਨੀ ਦੇ ਤੌਰ ’ਤੇ ਬਰਾਮਦ ਕੀਤੇ ਹਨ। ਮੁਲਜ਼ਮਾਂ ਖ਼ਿਲਾਫ ਐੱਨ.ਡੀ.ਪੀ.ਐਸ ਐਕਟ ਅਧੀਨ ਥਾਣਾ ਸਿਟੀ ਮਲੋਟ ਵਿਚ ਮਾਮਲਾ ਦਰਜ ਕੀਤਾ ਗਿਆ ਹੈ।


author

Anuradha

Content Editor

Related News