ਗੁਰਦੁਆਰਾ ਸਾਹਿਬ ਦੀ ਗੋਲਕ ਚੋਰੀ, ਸੀ. ਸੀ. ਟੀ. ਵੀ. ’ਚ ਕੈਦ ਹੋਈ ਸਾਰੀ ਘਟਨਾ
Monday, Sep 04, 2023 - 06:12 PM (IST)

ਫ਼ਰੀਦਕੋਟ (ਰਾਜਨ) : ਸਥਾਨਕ ਬਲਬੀਰ ਬਸਤੀ ਦੇ ਗੁਰਦੁਆਰਾ ਸਾਹਿਬ ਵਿਚੋਂ ਬੀਤੀ ਰਾਤ ਅਣਪਛਾਤੇ ਚੋਰ ਵੱਲੋਂ ਗੋਲਕ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਜਦ ਇਸ ਘਟਨਾਂ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਰੀਕਾਰਡਿੰਗ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਚੋਰ ਗੁਰਦੁਆਰਾ ਸਾਹਿਬ ਵਿੱਚੋਂ ਗੋਲਕ ਪਹਿਲਾਂ ਘੜੀਸਦਾ ਹੋਇਆ ਦਰਵਾਜ਼ੇ ਤੱਕ ਲੈ ਗਿਆ ਅਤੇ ਇਸ ਤੋਂ ਬਾਅਦ ਚੁੱਕ ਕੇ ਬਾਹਰ ਚਲਾ ਗਿਆ।
ਸੂਤਰਾਂ ਅਨੁਸਾਰ ਜਦ ਪ੍ਰਬੰਧਕਾਂ ਵੱਲੋਂ ਆਸੇ ਪਾਸੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਚੋਰ ਗੋਲਕ ਤੋੜਣ ਉਪਰੰਤ ਇਸ ਵਿਚੋਂ ਨਗਦੀ ਕੱਢ ਕੇ ਗੋਲਕ ਬਾਹਰ ਸੁੱਟ ਕੇ ਫਰਾਰ ਹੋ ਗਿਆ। ਇਸ ਮਾਮਲੇ ਵਿਚ ਗੁਰਦੁਆਰਾ ਸਾਹਿਬ ਦੇ ਪਾਠੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਚੋਰ ਨੇ ਇਸ ਘਟਨਾਂ ਨੂੰ ਰਾਤ ਕਰੀਬ ਡੇਢ ਵਜੇ ਅੰਜਾਮ ਦਿੱਤਾ। ਉਸਨੇ ਦੱਸਿਆ ਕਿ ਗੋਲਕ ਵਿਚ ਕਰੀਬ 30 ਹਜ਼ਾਰ ਦੀ ਮਾਇਆ ਸੀ।