ਜੈਵਲਿਨ ਥਰੋਅ ’ਚ ਗੁਰਤੇਜ ਤੇ ਕੁਸ਼ਤੀ ਵਿਚ ਜਸਪਾਲ ਦੀ ਝੰਡੀ
Sunday, Nov 11, 2018 - 03:39 PM (IST)
ਫਰੀਦਕੋਟ (ਪਰਮਜੀਤ)- ਪੰਜਾਬ ਡਿਗਰੀ ਕਾਲਜ ਮਹਿਮੂਆਣਾ ਦੇ ਖਿਡਾਰੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਹੋਈਆਂ ਇੰਟਰ ਕਾਲਜ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਖੇਡ ਮੁਕਾਬਲਿਆਂ ਦੀ ਤਿਆਰੀ ਕਾਲਜ ਦੇ ਸਿਹਤ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਰੁਪਿੰਦਰ ਕੌਰ (ਵਿਸ਼ਵ ਚੈਂਪੀਅਨ ਭਾਰ ਤੋਲਕ) ਵੱਲੋਂ ਕਰਵਾਈ ਗਈ ਸੀ ਕਾਲਜ ਦੇ ਬੀ. ਏ. ਭਾਗ ਦੂਜਾ ਦੇ ਵਿਦਿਆਰਥੀ ਗੁਰਤੇਜ ਸਿੰਘ ਨੇ ਐਥਲੈਟਿਕਸ ਦੇ ਈਵੈਂਟ ਜੈਵਲਿਨ ਥਰੋਅ ’ਚ ਤੀਜਾ ਸਥਾਨ ਹਾਸਲ ਕੀਤਾ ਅਤੇ ਬੀ. ਏ. ਭਾਗ ਚੌਥੇ ਦੇ ਵਿਦਿਆਰਥੀ ਜਸਪਾਲ ਸਿੰਘ ਨੇ ਕੁਸ਼ਤੀ ਮੁਕਾਬਲੇ ਵਿਚ ਚੌਥਾ ਸਥਾਨ ਹਾਸਲ ਕੀਤਾ ਹੈ। ਕਾਲਜ ਪਹੁੰਚਣ ’ਤੇ ਮੈਨੇਜਿੰਗ ਡਾਇਰੈਕਟਰ ਇੰਜੀ. ਜਰਮਨਜੀਤ ਸਿੰਘ ਸੰਧੂ ਨੇ ਪ੍ਰੋ. ਰੁਪਿੰਦਰ ਕੌਰ ਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਸਖ਼ਤ ਮਿਹਨਤ ਕਰ ਕੇ ਹੋਰ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਕਿਹਾ। ਪ੍ਰਿੰਸੀਪਲ ਡਾ. ਅਜੀਤਪਾਲ ਸਿੰਘ ਨੇ ਵਿਦਿਆਰਥੀਆ ਨੂੰ ਸੰਬੋਧਨ ਕਰਦਿਅਾਂ ਕਿ ਸੰਸਥਾ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਹੈ ਅਤੇ ਭਵਿੱਖ ਵਿਚ ਹਰ ਤਰ੍ਹਾਂ ਦੀ ਮਦਦ ਲਈ ਵੀ ਵਚਨਬੱਧ ਹੈ। ਇਸ ਸਮੇਂ ਚੀਫ ਕੋ-ਆਰਡੀਨੇਟਰ ਹਰਵਿੰਦਰ ਸਿੰਘ ਟੌਹਡ਼ਾ ਨੇ ਸੰਸਥਾ ਦੇ ਵਿਦਿਆਰਥੀਆਂ ਨੂੰ ਕਿਹਾ ਕਿ ਆਪਣੇ ਹੁਨਰ ਨੂੰ ਪਛਾਣਦੇ ਹੋਏ ਖੇਡਾਂ ਵਿਚ ਭਾਗ ਲੈਣਾ ਯਕੀਨੀ ਬਣਾਉਣ। ਵਿਦਿਆਰਥੀ ਵਰਗ ਨੂੰ ਖੇਡਾਂ ਨਾਲ ਜੁਡ਼ ਕੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ।
