ਕਮਰੇ ਸਜਾਉਣ ਦੇ ਮੁਕਾਬਲੇ ਕਰਵਾਏ
Sunday, Nov 11, 2018 - 03:28 PM (IST)
ਫਰੀਦਕੋਟ (ਹਾਲੀ)- ਰੀਮਲੈਂਡ ਪਬਲਿਕ ਸਕੂਲ ਸਿੱਖਾਂ ਵਾਲਾ ਰੋਡ ਕੋਟਕਪੂਰਾ ਵਿਖੇ ਤਿਉਹਾਰਾਂ ਮੌਕੇ ਵਿਦਿਆਰਥੀਆਂ ਦੇ ਕਮਰੇ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਦੋ ਵਰਗਾਂ ਵਿਚਕਾਰ ਕਰਵਾਏ ਗਏ। ਪਹਿਲੇ ਵਰਗ ਵਿਚ ਪਹਿਲੀ ਜਮਾਤ ਤੋਂ ਪੰਜਵੀਂ ਤੱਕ ਅਤੇ ਦੂਜਾ ਵਰਗ ਵਿਚ ਛੇਵੀਂ ਤੋਂ ਗਿਆਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਹਰ ਜਮਾਤ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਅਗਵਾਈ ਵਿਚ ਆਪਣੇ ਵਿਸ਼ੇ ਦੀ ਚੋਣ ਕੀਤੀ ਅਤੇ ਜਮਾਤ ਵਿਚ ਚਾਰਟ ਅਤੇ ਮਾਡਲ ਤਿਆਰ ਕੀਤੇ। ਇਸ ਮੌਕੇ ਲੈਕ. ਪ੍ਰੇਮ ਕੁਮਾਰ, ਅਧਿਆਪਕ ਨਵਦੀਪ ਕੱਕਡ਼ ਅਤੇ ਜਗਸੀਰ ਸਿੰਘ (ਪ੍ਰਧਾਨ ਕੰਪਿਊਟਰ ਐਸੋ. ਫਰੀਦਕੋਟ) ਨੂੰ ਜੱਜਮੈਂਟ ਕਰਨ ਲਈ ਵਿਸ਼ੇਸ਼ ਸੱਦਾ ਦਿੱਤਾ ਗਿਆ। ਇਸ ਮੁਕਾਬਲੇ ਦੇ ਸੀਨੀਅਰ ਵਰਗ ਵਿਚ ਸੱਤਵੀਂ (ਰੋਜ਼) ਨੇ ਪਹਿਲਾ ਸਥਾਨ, ਨੌਵੀਂ (ਰੋਜ਼) ਨੇ ਦੂਜਾ ਸਥਾਨ ਹਾਸਲ ਕੀਤਾ ਤੇ ਜੂਨੀਅਰ ਵਰਗ ਵਿਚ ਪੰਜਵੀਂ (ਲੋਟਸ) ਨੇ ਪਹਿਲਾ ਸਥਾਨ ਤੇ ਦੂਸਰੀ (ਰੋਜ਼) ਜਮਾਤ ਨੇ ਵਿਸ਼ੇਸ਼ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ਵਿਚ ਜੇਤੂ ਜਮਾਤਾਂ ਨੂੰ ਮੁੱਖ ਮਹਿਮਾਨਾਂ ਵੱਲੋਂ ਟਰਾਫੀ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਅਤੇ ਆਏ ਹੋਏ ਮਹਿਮਾਨਾਂ ਨੇ ਵਿਦਿਆਰਥੀਆਂ ਦੀ ਵਧੀਆ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ’ਤੇ ਧੰਨਵਾਦ ਕੀਤਾ। ਇਸ ਸਮੇਂ ਨਵਪ੍ਰੀਤ ਸ਼ਰਮਾ, ਅਨੀਤਾ ਸਿਆਲ, ਅਧਿਆਪਕ ਪ੍ਰਦੀਪ ਕੁਮਾਰ ਅਤੇ ਮਨਜੀਤ ਕੌਰ ਸਮੇਤ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।
