ਖੇਤ ਮਜ਼ਦੂਰ ਯੂਨੀਅਨ 3 ਤੋਂ ਡੀ. ਸੀ. ਦੇ ਦਫਤਰਾਂ ਅੱਗੇ ਕਰਨਗੇ ਪ੍ਰਦਰਸ਼ਨ
Tuesday, Dec 25, 2018 - 11:35 AM (IST)
ਫਰੀਦਕੋਟ (ਸੁਖਪਾਲ, ਪਵਨ)- ਪੰਜਾਬ ਖੇਤ ਮਜ਼ਦੂਰ ਯੂਨੀਅਨ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਪਿੰਡ ਚਿੱਬਡ਼ਾਂਵਾਲੀ ਵਿਖੇ ਜ਼ਿਲਾ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ ਤੇ ਬਲਾਕ ਪ੍ਰਧਾਨ ਕਾਕਾ ਸਿੰਘ ਖੁੰਡੇ ਹਲਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਬੁਲਾਰਿਆਂ ਨੇ ਦੱਸਿਆ ਕਿ ਕਰਜ਼ਾ ਮੁਆਫ਼ੀ, ਰੋਜ਼ਗਾਰ ਪ੍ਰਾਪਤੀ, ਬੇਘਰਾਂ ਨੂੰ 5-5 ਮਰਲਿਆਂ ਦੇ ਪਲਾਟ ਅਤੇ ਰਾਸ਼ਨ ਦੀ ਵੰਡ ਆਦਿ ਮੁੱਦਿਆਂ ਸਬੰਧੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ 3 ਜਨਵਰੀ ਤੋਂ 10 ਜਨਵਰੀ ਤੱਕ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਅੱਗੇ ਇਕ ਰੋਜ਼ਾ ਧਰਨੇ ਦਿੱਤੇ ਜਾ ਰਹੇ ਹਨ ਤੇ ਪੰਜਾਬ ਸਰਕਾਰ ਖਿਲਾਫ ਸੰਘਰਸ਼ ਚਲਾਇਆ ਜਾਵੇਗਾ। ਜਿਸ ਕਰ ਕੇ ਇਸ ਸਬੰਧ ਵਿਚ ਪਿੰਡ ਪੱਧਰ ਤੱਕ ਮੀਟਿੰਗਾਂ ਕੀਤੀਆਂ ਜਾਣਗੀਆਂ ਤੇ ਰੈਲੀਆਂ ਕੱਢੀਆਂ ਜਾਣਗੀਆਂ। ਇਸ ਮੌਕੇ ਅਮਰੀਕ ਸਿੰਘ ਭਾਗਸਰ, ਸਰਬਨ ਸਿੰਘ ਭਾਗਸਰ, ਹੈਪੀ ਸਿੰਘ ਗੰਧਡ਼, ਬਲਜੀਤ ਸਿੰਘ, ਸੁਰਜੀਤ ਸਿੰਘ ਚਿੱਬਡ਼ਾਂਵਾਲੀ, ਗੀਟਨ ਸਿੰਘ, ਸਵਰਾਜ ਸਿੰਘ ਮਹਾਂਬੱਧਰ ਤੇ ਹਰਦੇਵ ਸਿੰਘ ਆਦਿ ਆਗੂ ਮੌਜੂਦ ਸਨ।
