7 ਸਾਲ ਕੱਟੀ ਸਜ਼ਾ, 2 ਕਰੋੜ ਭਰੀ ਬਲੱਡ ਮਨੀ ਪਰ ਅੱਜ ਵੀ ਨੌਜਵਾਨ ਪੁੱਤ ਨੂੰ ਉਡੀਕ ਰਿਹੈ ਪਰਿਵਾਰ
Friday, Jul 07, 2023 - 04:01 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ, ਖੁਰਾਣਾ) : ਪਿੰਡ ਮੱਲਣ ਦਾ ਨੌਜਵਾਨ ਬਲਵਿੰਦਰ ਸਿੰਘ 2008 ’ਚ ਸਾਊਦੀ ਅਰਬ ਗਿਆ ਸੀ ਅਤੇ ਉਸ ਦੀ ਕੰਪਨੀ ਵਿਚ ਹੀ ਕਿਸੇ ਨਾਲ ਉਸ ਦਾ ਝਗੜਾ ਹੋ ਗਿਆ, ਜਿਸ ਤੋਂ ਬਾਅਦ ਉਸ ਵਿਅਕਤੀ ਦੀ ਮੌਤ ਹੋ ਗਈ ਸੀ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਬਲਵਿੰਦਰ ਸਿੰਘ ਨੂੰ ਕਰੀਬ 7 ਸਾਲ ਦੀ ਸਜ਼ਾ ਹੋਈ ਅਤੇ ਉਸ ਨੂੰ ਸਾਊਦੀ ਅਰਬ ਦਾ 10 ਲੱਖ ਰਿਆਲ (ਭਾਰਤੀ ਕਰੰਸੀ ਮੁਤਾਬਕ 2 ਕਰੋੜ ਰੁਪਏ ਬਲੱਡ ਮਨੀ) ਜੁਰਮਾਨਾ ਹੋਇਆ। ਜੁਰਮਾਨਾ ਨਾ ਦੇਣ ’ਤੇ ਬਲਵਿੰਦਰ ਸਿੰਘ ਦਾ ਸਿਰ ਕਲਮ ਕਰਨ ਦੀ ਗੱਲ ਵੀ ਆਖੀ ਗਈ ਸੀ।
ਇਹ ਵੀ ਪੜ੍ਹੋ : ਅਕਾਲੀ ਦਲ-ਭਾਜਪਾ ਗਠਜੋੜ 'ਤੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ
ਬਲਵਿੰਦਰ ਸਿੰਘ ਦੇ ਪਰਿਵਾਰ ਵੱਲੋਂ 22 ਮਈ 2022 ਨੂੰ ਜੁਰਮਾਨਾ ਵੀ ਅਦਾ ਕਰ ਦਿੱਤਾ ਗਿਆ ਸੀ ਪਰ ਫਿਰ ਵੀ ਉਸ ਨੂੰ ਨਹੀਂ ਛੱਡਿਆ ਗਿਆ। ਹੁਣ ਕਰੀਬ 13 ਮਹੀਨੇ ਹੋ ਚੁੱਕੇ ਹਨ, ਬਲਵਿੰਦਰ ਸਿੰਘ ਨੂੰ ਪਰਿਵਾਰ ਉਡੀਕ ਰਿਹਾ ਹੈ। ਸਾਊਦੀ ਅਰਬ ਵਿਚ ਸਜ਼ਾ ਪੂਰੀ ਕਰਨ ਦੇ ਬਾਵਜੂਦ ਬਲਵਿੰਦਰ ਆਪਣੇ ਪਰਿਵਾਰ ’ਚ ਨਹੀਂ ਪਹੁੰਚਿਆ।
ਇਹ ਵੀ ਪੜ੍ਹੋ : 95 ਲੱਖ 'ਚ ਚੀਤੇ ਦਾ ਬੱਚਾ ਵੇਚਣ ਦੀ ਚੱਲ ਰਹੀ ਸੀ ਡੀਲ, ਮੋਬਾਇਲ ਚੈੱਕ ਕਰਨ 'ਤੇ ਹੋਏ ਵੱਡੇ ਖ਼ੁਲਾਸੇ
ਬਲਵਿੰਦਰ ਸਿੰਘ ਦੀ ਉਡੀਕ ਕਰਦੀ ਉਸ ਦੀ ਮਾਤਾ ਵੀ ਪਰਮਾਤਮਾ ਨੂੰ ਪਿਆਰੀ ਹੋ ਗਈ ਅਤੇ ਹੁਣ ਪਰਿਵਾਰ ਫਿਰ ਚਿੰਤਾ ਵਿਚ ਡੁੱਬਾ ਹੋਇਆ ਹੈ। ਕਿਸਾਨ ਜਥੇਬੰਦੀਆਂ, ਪਿੰਡ ਵਾਸੀ ਤੇ ਰਿਸ਼ਤੇਦਾਰਾਂ ਨੇ ਡੀ.ਸੀ. ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰ ਕੇ ਜਲਦ ਤੋਂ ਜਲਦ ਬਲਵਿੰਦਰ ਸਿੰਘ ਨੂੰ ਭਾਰਤ ਲਿਆਂਦਾ ਜਾਵੇ।
ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ : ਰਿਸ਼ਤੇਦਾਰਾਂ ਤੋਂ ਤੰਗ ਆ ਕੇ ਪੰਜਾਬੀ ਗਾਇਕ ਨੇ ਕੀਤੀ ਖ਼ੁਦਕੁਸ਼ੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ