ਪਤਨੀ ਅਤੇ ਸੱਸ ’ਤੇ ਹਮਲਾ ਕਰਨ ਵਾਲੇ ਵਿਅਕਤੀ ਸਮੇਤ 3 ਖ਼ਿਲਾਫ਼ ਮਾਮਲਾ ਦਰਜ

Tuesday, Aug 23, 2022 - 04:42 PM (IST)

ਪਤਨੀ ਅਤੇ ਸੱਸ ’ਤੇ ਹਮਲਾ ਕਰਨ ਵਾਲੇ ਵਿਅਕਤੀ ਸਮੇਤ 3 ਖ਼ਿਲਾਫ਼ ਮਾਮਲਾ ਦਰਜ

ਮਲੋਟ(ਜੁਨੇਜਾ) : ਥਾਣਾ ਸਦਰ ਮਲੋਟ ਦੀ ਪੁਲਸ ਨੇ ਅੱਧੀ ਰਾਤ ਨੂੰ ਸਹੁਰੇ ਘਰ ਵਿਚ ਦਾਖਲ ਹੋ ਕੇ ਪਤਨੀ ਅਤੇ ਸੱਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਅਤੇ ਉਸ ਦੇ ਦੋ ਅਣਪਛਾਤੇ ਸਾਥੀਆਂ ਵਿਰੁੱਧ ਮੁਕਦਮਾ ਦਰਜ ਕੀਤਾ ਹੈ । ਜ਼ਖਮੀ ਮਾਂ- ਧੀ ਨੂੰ ਪਹਿਲਾਂ ਮਲੋਟ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ |

ਇਹ ਵੀ ਪੜ੍ਹੋ- ਸੁਖਪਾਲ ਖਹਿਰਾ ਨੇ ਕਿਸਾਨਾਂ ਤੋਂ ਮੰਗੀਆਂ MSP ਤੋਂ ਘੱਟੇ ਭਾਅ 'ਤੇ ਵਿਕੀ ਮੂੰਗੀ ਦੀਆਂ ਰਸੀਦਾਂ, ਕੀਤਾ ਵੱਡਾ ਦਾਅਵਾ

ਜਾਣਕਾਰੀ ਅਨੁਸਾਰ ਲਖਵਿੰਦਰ ਕੌਰ ਪਤਨੀ ਨਿਰਮਲ ਸਿੰਘ ਪੁੱਤਰੀ ਚੰਦ ਸਿੰਘ ਵਾਸੀ ਉੜਾਂਗ ਨੇ ਪੁਲਸ ਨੂੰ ਦਰਜ ਬਿਆਨਾਂ ਵਿਚ ਕਿਹਾ ਕਿ ਉਸ ਦੀ ਸ਼ਾਦੀ 15 ਸਾਲ ਪਹਿਲਾਂ ਨਿਰਮਲ ਸਿੰਘ ਪੁੱਤਰ ਨਾਇਬ ਸਿੰਘ ਵਾਸੀ ਪਿੰਡ ਫਕਰਸਰ ਨਾਲ ਹੋਈ । ਵਿਆਹ ਤੋਂ ਬਾਅਦ ਉਸ ਦੇ ਦੋ ਮੁੰਡੇ ਹੋਏ ਜਿਨ੍ਹਾਂ ਦੀ ਉਮਰ ਹੁਣ 13 ਅਤੇ 11 ਸਾਲ ਹੈ ਪਰ ਉਸਦਾ ਪਤੀ ਸ਼ੁਰੂ ਤੋਂ ਹੀ ਸ਼ੱਕੀ ਸੁਭਾਅ ਦਾ ਹੋਣ ਕਰ ਕੇ ਉਸ ਉਪਰ ਸ਼ੱਕ ਕਰਦਾ ਹੈ ਅਤੇ ਉਸ ਦੀ ਕੁੱਟਮਾਰ ਕਰਦਾ ਹੈ। ਜਿਸ ਕਾਰਨ ਉਹ ਆਪਣੇ ਪੇਕੇ ਉੜਾਂਗ ਆ ਜਾਂਦੀ ਪਰ ਪੰਚਾਇਤ ਉਸਨੂੰ ਵਾਪਸ ਸਹੁਰੇ ਘਰ ਲੈ ਜਾਂਦੀ।

ਹੁਣ ਵੀ ਕਰੀਬ ਦੋ ਮਹੀਨੇ ਪਹਿਲਾਂ ਉਸਦੇ ਪਤੀ ਨੇ ਕੁੱਟਮਾਰ ਕਰ ਕੇ ਉਸਨੂੰ ਘਰੋਂ ਕੱਢ ਦਿੱਤਾ ਅਤੇ ਉਹ ਆਪਣੇ ਮੁੰਡਿਆਂ ਨੂੰ ਨਾਲ ਲੈ ਕੇ ਪੇਕੇ ਘਰ ਆ ਗਈ । ਲਖਵਿੰਦਰ ਕੌਰ ਅਨੁਸਾਰ 20-21 ਅਗਸਤ ਦੀ ਰਾਤ ਨੂੰ ਉਹ ਸਭ ਸੁੱਤੇ ਪਏ ਸਨ ਕਿ ਰਾਤ ਦੇ ਕਰੀਬ 1 ਵਜੇ ਕਿਸੇ ਨੇ ਉਸਦੇ ਮੂੰਹ ਤੋਂ ਕੱਪੜਾ ਲਾ ਦਿੱਤਾ । ਜਦੋਂ ਉਸ ਨੇ ਵੇਖਿਆ ਤਾਂ ਉਸਦਾ ਪਤੀ ਨਿਰਮਲ ਸਿੰਘ ਉਸ ਉਪਰ ਹਮਲਾ ਕਰ ਰਿਹਾ ਸੀ ਅਤੇ ਦੋ ਹੋਰ ਅਣਪਛਾਤੇ ਵਿਅਕਤੀ ਵਿਹੜੇ ਵਿਚ ਖੜੇ ਸਨ। 

ਇਹ ਵੀ ਪੜ੍ਹੋ- ਜ਼ੀਰਾ ਵਿਖੇ ਪੇਸ਼ੀ ਭੁਗਤਣ ਪਹੁੰਚੇ ਬਿਕਰਮ ਮਜੀਠੀਆ, ਸਿੱਧੂ ਮੂਸੇਵਾਲਾ ਨੂੰ ਲੈ ਕੇ ਆਖੀ ਇਹ ਗੱਲ

ਨਿਰਮਲ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਉਸ ਦੀ ਲੱਤ ਤੇ ਪੱਟ ’ਤੇ ਵਾਰ ਕੀਤੇ | ਜਦੋਂ ਉਸ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਨਾਲ ਮੰਜੇ ’ਤੇ ਸੁੱਤੀ ਪਈ ਮੇਰੀ ਮਾਤਾ ਗੁਰਮੀਤ ਕੌਰ ਉਠਣ ਲੱਗੀ ਤਾਂ ਨਿਰਮਲ ਸਿੰਘ ਨੇ ਉਸ ’ਤੇ ਵੀ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ। ਰੋਲਾ ਪਾਉਣ ’ਤੇ ਉਹ ਤਿੰਨੋ ਭੱਜ ਗਏ ਜਿਸ ਤੋਂ ਬਾਅਦ ਉਸ ਦੇ ਭਰਾ ਨੇ ਜ਼ਖ਼ਮੀ ਮਾਂ ਧੀ ਨੂੰ ਹਸਪਤਾਲ ਪਹੁੰਚਾਇਆ। ਸਦਰ ਮਲੋਟ ਪੁਲਸ ਨੇ ਲਖਵਿੰਦਰ ਕੌਰ ਦੇ ਬਿਆਨਾਂ ’ਤੇ ਉਸਦੇ ਪਤੀ ਨਿਰਮਲ ਸਿੰਘ ਅਤੇ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਨੋਟ-  ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News