ਟ੍ਰਾਈ ਲੈਣ ਦੇ ਬਹਾਨੇ ਪਿਸਤੌਲ ਦੀ ਨੋਕ ''ਤੇ ਕਾਰ ਲੈ ਫ਼ਰਾਰ ਹੋਏ ਲੁਟੇਰੇ, ਦਿੱਤੀ ਜਾਨੋਂ ਮਾਰਨ ਦੀ ਧਮਕੀ

01/31/2023 12:31:18 PM

ਮਲੋਟ (ਜੁਨੇਜਾ, ਗੋਇਲ, ਵਿਕਾਸ) : ਮਲੋਟ ਇਲਾਕੇ ਵਿਖੇ ਗੈਰ-ਸਮਾਜਿਕ ਅਨਸਰਾਂ ਵਲੋਂ ਕਾਰਵਾਈਆਂ ਵਧਾ ਦਿੱਤੀਆਂ ਹਨ। ਇਸ ਤਹਿਤ ਹੀ ਐਤਵਾਰ ਰਾਤ ਨੂੰ ਮਲੋਟ ਵਿਖੇ ਕਾਰ ਬਾਜ਼ਾਰ ਵਿਚ ਗਾਹਕ ਬਣ ਕੇ ਆਏ 2 ਬਦਮਾਸ਼ਾਂ ਵਲੋਂ ਟਰਾਈ ਦੇ ਬਹਾਨੇ ਪਿਸਤੌਲ ਵਿਖਾ ਕਿ ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਟੀ ਮਲੋਟ ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਦਿੱਤਾ ਹੈ। ਇਸ ਸਬੰਧੀ ਸਿਟੀ ਮਲੋਟ ਪੁਲਸ ਦੇ ਮੁੱਖ ਅਫ਼ਸਰ ਵਰੁਣ ਕੁਮਾਰ ਨੇ ਦੱਸਿਆ ਕਿ ਅਸ਼ੋਕ ਕੁਮਾਰ ਪੁੱਤਰ ਸੁਭਾਸ਼ ਚੰਦਰ ਵਾਸੀ ਗਲੀ ਨੰਬਰ 9 ਗੁਰੂ ਨਾਨਕ ਨਗਰੀ ਮਲੋਟ ਨੇ ਪੁਲਸ ਨੂੰ ਦਰਜ ਬਿਆਨਾਂ ਵਿਚ ਕਿਹਾ ਕਿ ਉਹ ਕਾਰ ਬਾਜ਼ਾਰ ਵਿਖੇ ਡਰਾਈਵਰੀ ਦਾ ਕੰਮ ਕਰਦਾ ਹੈ।

ਇਹ ਵੀ ਪੜ੍ਹੋ- ਮਹਿਲਾ ਕਾਂਸਟੇਬਲ ਕਤਲ ਮਾਮਲੇ 'ਚ ਨਵਾਂ ਖ਼ੁਲਾਸਾ, ਪ੍ਰੇਮ ਸਬੰਧਾਂ ਦੇ ਚੱਲਦਿਆਂ ਗੁਰਸੇਵਕ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ

ਐਤਵਾਰ ਨੂੰ 2 ਨੌਜਵਾਨਾਂ ਨੇ ਉਸ ਨੂੰ ਕਿਹਾ ਕਿ ਉਨ੍ਹਾਂ ਸਵਿਫ਼ਟ ਕਾਰ ਲੈਣੀ ਹੈ। ਇਸ ਦੌਰਾਨ ਉਕਤ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਕਾਰ ਦੀ ਟਰਾਈ ਲੈਣੀ ਹੈ ਤਾਂ ਉਹ ਉਨ੍ਹਾਂ ਨੂੰ ਟਰਾਈ ਲਈ ਨਾਲ ਲੈ ਗਿਆ। ਥੋੜਾ ਅੱਗੇ ਜਾਂਦਿਆਂ ਹੀ ਨੌਜਵਾਨਾਂ ਨੇ ਪਿਸਤੌਲ ਦੀ ਨੋਕ 'ਤੇ ਉਸ ਦਾ ਕੋਲੋਂ ਕਾਰ ਅਤੇ ਉਸ ਦਾ ਮੋਬਾਇਲ ਫੋਨ ਖੋਹ ਲਿਆ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਫਿਰ ਉਸ ਨੂੰ ਕਾਰ ਵਿਚੋਂ ਉਤਾਰ ਦਿੱਤਾ ਅਤੇ ਅਬੋਹਰ ਵਾਲੇ ਪਾਸੇ ਕਾਰ ਭਜਾ ਕੇ ਲੈ ਗਏ। 

ਇਹ ਵੀ ਪੜ੍ਹੋ- ਦੁਬਈ ਦਾ ਆਖ ਓਮਾਨ ਭੇਜੀ ਮਲੋਟ ਦੀ ਔਰਤ ਪਰਤੀ ਘਰ, ਰੋਂਦੀ-ਕੁਰਲਾਉਂਦੀ ਨੇ ਦੱਸੀ ਦਿਲ ਝੰਜੋੜਣ ਵਾਲੀ ਹੱਡਬੀਤੀ

ਇਸ ਸਬੰਧੀ ਕਾਰ ਬਾਜ਼ਾਰ ਦੇ ਮਾਲਕ ਕੁਲਦੀਪ ਸ਼ਰਮਾ ਨੇ ਕਿਹਾ ਕਿ ਉਸ ਨੇ ਗਾਹਕ ਬਣ ਕੇ ਆਏ ਵਿਅਕਤੀਆਂ ਨੂੰ ਨਹੀਂ ਵੇਖਿਆ ਅਤੇ ਉਨ੍ਹਾਂ ਕਾਰ ਖ਼ਰੀਦਣ ਸਬੰਧੀ ਸਾਰੀ ਗੱਲ ਕਾਰ ਬਾਜ਼ਾਰ ਵਾਲਿਆਂ ਨਾਲ ਕੀਤੀ। ਮੁੱਖ ਅਫ਼ਸਰ ਵਰੁਣ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਅਸ਼ੋਕ ਕੁਮਾਰ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਸ ਵੱਲੋਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News