ਕੋਟਕਪੂਰਾ ਰੋਡ ''ਤੇ 2 ਕਾਰਾਂ ਦੀ ਹੋਈ ਜ਼ਬਰਦਸਤ ਟੱਕਰ, 6 ਜ਼ਖ਼ਮੀ

Sunday, Jan 01, 2023 - 06:28 PM (IST)

ਕੋਟਕਪੂਰਾ ਰੋਡ ''ਤੇ 2 ਕਾਰਾਂ ਦੀ ਹੋਈ ਜ਼ਬਰਦਸਤ ਟੱਕਰ, 6 ਜ਼ਖ਼ਮੀ

ਜੈਤੋ (ਜਿੰਦਲ) : ਕੋਟਕਪੂਰਾ ਰੋਡ ’ਤੇ ਪੈਟਰੋਲ ਪੰਪ ਨਜ਼ਦੀਕ ਦੋ ਕਾਰਾਂ ਦੀ ਆਪਸੀ ਟੱਕਰ ਹੋ ਗਈ । ਜੈਤੋ ਤੋਂ ਕੋਟਕਪੂਰਾ ਵੱਲ ਜਾ ਰਹੀ ਕਾਰ ਬਿਜਲੀ ਵਾਲੇ ਖੰਭੇ ’ਚ ਜਾ ਵੱਜੀ ਅਤੇ ਖੰਭੇ ਨੂੰ ਤੋੜ ਕੇ ਖਤਾਨਾਂ ’ਚ ਜਾ ਡਿੱਗੀ। ਕਾਰ ’ਚ ਵਿਚ ਚਾਰ ਬੱਚੇ ਸਨ, ਜੋ ਫਰੀਦਕੋਟ ਤੋਂ ਬਠਿੰਡਾ ਵੱਲ ਜਾ ਰਹੇ ਸਨ ਤੇ ਦੂਜੀ ਜੈਤੋ ਤੋਂ ਗੁਰੂ ਕੀ ਢਾਬ ਮੱਥਾ ਟੇਕਣ ਜਾਂ ਰਹੇ ਸਨ। ਅਚਾਨਕ ਫਰੀਦਕੋਟ ਤੋਂ ਬਠਿੰਡਾ ਵੱਲ ਜਾ ਰਹੀ ਕਾਰ ਨੇ ਤੇਜ਼ ਰਫ਼ਤਾਰ ਟੱਕਰ ਮਾਰ ਦਿੱਤੀ ਤੇ ਦੋਵੇਂ ਕਾਰ ਸਵਾਰ ਗੰਭੀਰ ਜ਼ਖ਼ਮੀ ਹੋ ਗਏ। ਸੂਚਨਾ ਮਿਲਦਿਆਂ ਹੀ ਚੜ੍ਹਦੀ ਕਲਾ ਸੇਵਾ ਸੁਸਾਇਟੀ ਗੰਗਸਰ ਜੈਤੋ ਦੇ ਸੇਵਾਦਾਰ ਮੀਤ ਸਿੰਘ ਮੀਤਾ ਸਮੇਤ ਟੀਮ ਘਟਨਾ ਵਾਲੀ ਥਾਂ ਉੱਤੇ ਪਹੁੰਚੇ ਤੇ ਗੰਭੀਰ ਜ਼ਖ਼ਮੀਆਂ ਨੂੰ ਜੈਤੋ ਸਰਕਾਰੀ ਸਿਵਲ ਹਸਪਤਾਲ ਵਿਖੇ ਲਿਆਂਦਾ, ਜਿੱਥੇ ਮੁੱਢਲੀ ਸਹਾਇਤਾ ਦੇਣ ਉਪਰੰਤ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ।

ਇਹ ਵੀ ਪੜ੍ਹੋ- ਪੈਸਿਆਂ ਲਈ ਖ਼ੁਦ ਦੇ ਅਗਵਾ ਹੋਣ ਦੀ ਰਚੀ ਸਾਜ਼ਿਸ਼, ਮਲੇਸ਼ੀਆ ਭੱਜਦਿਆਂ ਏਅਰਪੋਰਟ ’ਤੇ ਇੰਝ ਖੁੱਲ੍ਹੀ ਸਾਰੀ ਪੋਲ

ਜ਼ਖ਼ਮੀਆਂ ਦੀ ਪਛਾਣ ਜਗਸੀਰ ਸਿੰਘ (18) ਸਪੁੱਤਰ ਸੁਖਮੰਦਰ ਸਿੰਘ ਵਾਸੀ ਫਰੀਦਕੋਟ, ਮਹਿਕ (17) ਸਪੁੱਤਰੀ ਪਰਮਿੰਦਰ ਕੌਰ ਵਾਸੀ ਫਰੀਦਕੋਟ, ਵਿਸ਼ਾਲ (17) ਸਪੁੱਤਰ ਬੈਂਸ ਕੁਮਾਰ ਵਾਸੀ ਫਰੀਦਕੋਟ, ਅੰਜਨੀ (17) ਮਨੋਜ ਕੁਮਾਰ ਵਾਸੀ ਫਰੀਦਕੋਟ, ਰੇਖਾ (35) ਪਤਨੀ ਪਰਮਜੀਤ ਸਿੰਘ ਵਾਸੀ ਜੈਤੋ, ਅਰਮਾਣ ਸਿੰਘ (16) ਸਪੁੱਤਰ ਪਰਮਜੀਤ ਸਿੰਘ ਵਾਸੀ ਜੈਤੋ, ਗੁਰਵੀਰ ਸਿੰਘ (9) ਸਪੁੱਤਰ ਪਰਮਜੀਤ ਸਿੰਘ ਵਾਸੀ ਜੈਤੋ, ਪਰਮਜੀਤ ਸਿੰਘ (40) ਸਪੁੱਤਰ ਸੁਖਮੰਦਰ ਸਿੰਘ ਵਾਸੀ ਜੈਤੋ ਵਜੋਂ ਹੋਈ।

ਇਹ ਵੀ ਪੜ੍ਹੋ- ਨਵੇਂ ਸਾਲ ਮੌਕੇ ਪਰਿਵਾਰ ਸਮੇਤ ਪਿੰਡ ਸਤੌਜ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਕੀਤੇ ਵੱਡੇ ਐਲਾਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News