ਜ਼ੋਰਾ ਰੰਧਾਵਾ ਨੇ ਖੂਬਸੂਰਤ ਵੀਡੀਓ ਸਾਂਝੀ ਕਰ ਦਿੱਤੀ ਵਿੱਕੀ ਕੌਸ਼ਲ ਨੂੰ ਵਿਆਹ ਦੀ ਵਧਾਈ

Thursday, Dec 09, 2021 - 04:47 PM (IST)

ਜ਼ੋਰਾ ਰੰਧਾਵਾ ਨੇ ਖੂਬਸੂਰਤ ਵੀਡੀਓ ਸਾਂਝੀ ਕਰ ਦਿੱਤੀ ਵਿੱਕੀ ਕੌਸ਼ਲ ਨੂੰ ਵਿਆਹ ਦੀ ਵਧਾਈ

ਚੰਡੀਗੜ੍ਹ- ਮਨੋਰੰਜਨ ਜਗਤ ਦੇ ਗਲਿਆਰਿਆਂ ‘ਚ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਦੀਆਂ ਖ਼ਬਰਾਂ ਇਨੀਂ ਦਿਨੀਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਵਿਆਹ ਨੂੰ ਲੈ ਕੇ ਦੋਵਾਂ ਦੇ ਪ੍ਰਸ਼ੰਸਕ ਵੀ ਬੇਹੱਦ ਉਤਸ਼ਾਹਿਤ ਹਨ ਅਤੇ ਦੋਵਾਂ ਦੇ ਵਿਆਹ ਦੇ ਸਮਾਗਮ ਵੀ ਚੱਲ ਰਹੇ ਹਨ। ਦੋਵਾਂ ਦੇ ਪ੍ਰਸ਼ੰਸਕ ਵਿਆਹ ਦੀਆਂ ਤਸਵੀਰਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ਪਰ ਦੋਵਾਂ ਦੇ ਇਸ ਵਿਆਹ ਨੂੰ ਬਹੁਤ ਹੀ ਨਿੱਜੀ ਰੱਖਿਆ ਹੈ। ਅਜਿਹੇ 'ਚ ਸੋਸ਼ਲ਼ ਮੀਡੀਆ ਉੱਤੇ ਵਿੱਕੀ ਅਤੇ ਕੈਟਰੀਨਾ ਦੀਆਂ ਪੁਰਾਣੀਆਂ ਤਸਵੀਰਾਂ ਅਤੇ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ।

PunjabKesari
ਜਿਵੇਂ ਕਿ ਸਭ ਜਾਣਦੇ ਹੀ ਹਨ ਕਿ ਵਿੱਕੀ ਕੌਸ਼ਲ ਨੂੰ ਪੰਜਾਬੀ ਮਿਊਜ਼ਿਕ ਨਾਲ ਖ਼ਾਸ ਲਗਾਅ ਹੈ। ਉਹ ਅਕਸਰ ਹੀ ਪੰਜਾਬੀ ਗੀਤਾਂ ਉੱਤੇ ਆਪਣੀਆਂ ਮਜ਼ੇਦਾਰ ਵੀਡੀਓਜ਼ ਬਣਾ ਕੇ ਪੋਸਟ ਕਰਦੇ ਰਹਿੰਦੇ ਹਨ, ਇਸ ਤੋਂ ਇਲਾਵਾ ਵਿੱਕੀ ਦੀ ਕਾਰ 'ਚ ਵੀ ਜ਼ਿਆਦਾ ਪੰਜਾਬੀ ਗੀਤ ਹੀ ਵੱਜਦੇ ਹਨ। ਅਜਿਹਾ ਹੀ ਇਕ ਪੁਰਾਣਾ ਵੀਡੀਓ ਪੰਜਾਬੀ ਗਾਇਕ ਜ਼ੋਰਾ ਰੰਧਾਵਾ ਨੇ ਪੋਸਟ ਕੀਤਾ ਹੈ।


ਗਾਇਕ ਜ਼ੋਰਾ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਬਸ ਆ ਗਿਆ ਟਾਈਮ ਭਾਜੀ ਤੁਹਾਡਾ ….ਬਹੁਤ ਬਹੁਤ ਮੁਬਾਰਕਾਂ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਵਿੱਕੀ ਕੌਸ਼ਲ ਪੰਜਾਬੀ ਗੀਤ '22 ਦਾ' ਪੂਰਾ ਲੁਤਫ ਲੈ ਰਹੇ ਹਨ। ਇਸ ਗੀਤ ਦੇ ਬੋਲਾਂ ਉੱਤੇ ਵਿੱਕੀ ਲਿਪਸਿੰਗ ਕਰਦੇ ਹੋਏ ਐਕਸ਼ਨ ਵੀ ਕਰ ਰਹੇ ਹਨ। ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਜ਼ੋਰਾ ਰੰਧਾਵਾ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕਾਂ ‘ਚੋਂ ਇਕ ਹਨ। ਉਹ 'ਇੰਚ', 'ਵੂਫ਼ਰ', 'ਵੰਡਰਲੈਂਡ', 'ਪਟਾਕੇ', 'ਬਾਈ ਦਾ', 'ਠੋਕੋ ਤਾਲੀ ਵਰਗੇ' ਬਾਕਮਾਲ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਨੀਂ ਦਿਨੀਂ ਉਹ ਆਪਣੇ ਨਵੇਂ ਗੀਤ ROBBERY ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ।


author

Aarti dhillon

Content Editor

Related News