ਜ਼ੀ ਕਲਾਸਿਕ ਗੁਰੂ ਦੱਤ ਦੇ 100 ਸਾਲ ਦੇ ਸਫਰ ਦਾ ਮਨਾਏਗਾ ਜਸ਼ਨ
Thursday, Sep 04, 2025 - 01:56 PM (IST)

ਮੁੰਬਈ- ਜ਼ੀ ਕਲਾਸਿਕ ਮਾਣ ਦੇ ਨਾਲ ਮਹਾਨ ਫਿਲਮ ਨਿਰਮਾਤਾ-ਅਦਾਕਾਰ ਗੁਰੂ ਦੱਤ ਦੇ 100 ਸਾਲ ਦੇ ਸਫਰ ਦਾ ਜਨਸ਼ ਮਨਾ ਰਿਹਾ ਹੈ। ਇਸ ਸਤੰਬਰ ਜ਼ੀ ਕਲਾਸਿਕ ਗੁਰੂ ਦੱਤ ਦੇ 100 ਸਾਲ ਪੂਰੇ ਹੋਣ 'ਤੇ ਹਰ ਸ਼ਨੀਵਾਰ ਰਾਤ 10 ਵਜੇ ਉਨ੍ਹਾਂ ਦੀਆਂ ਕੁਝ ਪ੍ਰਸਿੱਧ ਫਿਲਮਾਂ ਦਾ ਪ੍ਰਸਾਰਣ ਕਰਕੇ ਉਨ੍ਹਾਂ ਦੇ ਅਨਮੋਲ ਯੋਗਦਾਨ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ। ਇਸ ਜਸ਼ਨ ਦੀ ਸ਼ੁਰੂਆਤ 'ਕਾਗਜ਼ ਕੇ ਫੂਲ' (1959) ਨਾਲ ਹੋਵੇਗੀ। ਜੋ 06 ਸਤੰਬਰ ਨੂੰ ਪ੍ਰਦਰਸ਼ਿਤ ਹੋਵੇਗੀ। ਇਸ ਤੋਂ ਬਾਅਦ 'ਪਿਆਸਾ' (1957) ਹੋਵੇਗਾ ਜੋ 13 ਸਤੰਬਰ ਨੂੰ ਪ੍ਰਸਾਰਿਤ ਹੋਵੇਗਾ। 'ਚੌਧਵੀਂ ਕਾ ਚਾਂਦ' (1960) 20 ਸਤੰਬਰ ਨੂੰ ਪ੍ਰਦਰਸ਼ਿਤ ਹੋਵੇਗਾ। ਮਹੀਨੇ ਦਾ ਅੰਤ ਗੁਰੂ ਦੱਤ ਦੀ ਮਨੋਰੰਜਕ ਫਿਲਮ 'ਆਰ ਪਾਰ' (1954) ਨਾਲ ਹੋਵੇਗਾ ਜੋ 27 ਸਤੰਬਰ ਨੂੰ ਪ੍ਰਸਾਰਿਤ ਹੋਵੇਗੀ।