ਪ੍ਰਸ਼ੰਸਕਾਂ ਨਾਲ ਧਰਮਿੰਦਰ ਦਾ ਜਨਮਦਿਨ ਮਨਾਏਗਾ ''ਦਿਓਲ ਪਰਿਵਾਰ'', ਪ੍ਰੋਗਰਾਮ ''ਚ ਹੋਇਆ ਵੱਡਾ ਬਦਲਾਅ
Monday, Dec 08, 2025 - 10:55 AM (IST)
ਮੁੰਬਈ- ਬਾਲੀਵੁੱਡ ਦੇ ਮਰਹੂਮ ਅਦਾਕਾਰ ਧਰਮਿੰਦਰ ਦੀ 8 ਦਸੰਬਰ ਨੂੰ 90ਵੀਂ ਬਰਥ ਐਨੀਵਰਸਰੀ ਹੈ। 'ਹੀ-ਮੈਨ' ਦੇ ਨਾਂ ਨਾਲ ਜਾਣੇ ਜਾਂਦੇ ਅਦਾਕਾਰ ਦਾ 24 ਨਵੰਬਰ 2025 ਨੂੰ 89 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਦਿਓਲ ਪਰਿਵਾਰ ਉਨ੍ਹਾਂ ਦੇ ਪਹਿਲੇ ਜਨਮਦਿਨ ਨੂੰ ਇੱਕ ਖਾਸ ਤਰੀਕੇ ਨਾਲ ਮਨਾਉਣ ਦੀ ਤਿਆਰੀ ਕੀਤੀ ਸੀ।
ਖੰਡਾਲਾ ਫਾਰਮਹਾਊਸ ਦੀ ਬਜਾਏ ਮੁੰਬਈ ਵਿੱਚ ਹੋਵੇਗਾ ਸਮਾਗਮ
ਪਹਿਲਾਂ ਇਹ ਪ੍ਰੋਗਰਾਮ ਲੋਨਾਵਾਲਾ (ਖੰਡਾਲਾ) ਦੇ ਫਾਰਮਹਾਊਸ 'ਤੇ ਹੋਣ ਵਾਲਾ ਸੀ। ਪਰ ਹੁਣ ਸੰਨੀ ਦਿਓਲ ਅਤੇ ਬੌਬੀ ਦਿਓਲ ਨੇ ਪ੍ਰੋਗਰਾਮ ਤੋਂ ਐਨ ਮੌਕੇ ਇਸ ਦਾ ਸਥਾਨ ਬਦਲ ਦਿੱਤਾ ਹੈ। ਸੂਤਰਾਂ ਅਨੁਸਾਰ ਇਸ ਸਥਾਨ ਵਿੱਚ ਬਦਲਾਅ ਦਾ ਕਾਰਨ ਪ੍ਰਸ਼ੰਸਕਾਂ ਲਈ ਸਫਰ ਦੀਆਂ ਮੁਸ਼ਕਲਾਂ ਸਨ। ਦਿਓਲ ਭਰਾਵਾਂ ਨੇ ਫੈਨਜ਼ ਦੇ ਸਨਮਾਨ ਵਿੱਚ ਇਹ ਪ੍ਰੋਗਰਾਮ ਮੁੰਬਈ ਵਿੱਚ ਰੱਖਿਆ ਹੈ, ਤਾਂ ਜੋ ਵੱਧ ਤੋਂ ਵੱਧ ਪ੍ਰਸ਼ੰਸਕ ਸ਼ਾਮਲ ਹੋ ਸਕਣ ਅਤੇ ਮਰਹੂਮ ਅਦਾਕਾਰ ਨੂੰ ਸ਼ਰਧਾਂਜਲੀ ਦੇ ਸਕਣ।
'ਸੈਲੀਬ੍ਰੇਸ਼ਨ ਆਫ਼ ਲਾਈਫ' ਵਿੱਚ ਫੈਨਜ਼ ਲਈ ਖੁੱਲ੍ਹੇ ਦਰਵਾਜ਼ੇ
ਦਿਓਲ ਪਰਿਵਾਰ ਇਸ ਮੌਕੇ ਨੂੰ 'Celebration of Life' ਦੇ ਰੂਪ ਵਿੱਚ ਮਨਾਏਗਾ, ਜਿੱਥੇ ਫਿਲਮ ਇੰਡਸਟਰੀ ਤੋਂ ਕੋਈ ਵੱਡਾ ਆਯੋਜਨ ਨਹੀਂ ਹੋਵੇਗਾ, ਸਗੋਂ ਧਰਮਿੰਦਰ ਦੀ ਯਾਦ ਵਿੱਚ ਸਾਦਗੀ ਦੇ ਨਾਲ ਇੱਕ ਭਾਵੁਕ ਸ਼ਰਧਾਂਜਲੀ ਸਭਾ ਰੱਖੀ ਜਾਵੇਗੀ। ਸੰਨੀ ਦਿਓਲ ਅਤੇ ਬੌਬੀ ਦਿਓਲ ਨੇ ਫੈਸਲਾ ਕੀਤਾ ਹੈ ਕਿ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਕੋਈ ਪਾਸ ਜਾਂ ਰਜਿਸਟ੍ਰੇਸ਼ਨ ਦੀ ਜ਼ਰੂਰਤ ਨਹੀਂ ਹੈ, ਕੋਈ ਵੀ ਪ੍ਰਸ਼ੰਸਕ ਸਿੱਧੇ ਆ ਸਕਦਾ ਹੈ।
ਕਦੋਂ ਅਤੇ ਕਿੱਥੇ ਹੋਵੇਗਾ ਸਮਾਗਮ:
ਤਾਰੀਖ: 8 ਦਸੰਬਰ 2025
ਸਥਾਨ: ਧਰਮਿੰਦਰ ਦਾ ਬੰਗਲਾ, ਜੁਹੂ, ਮੁੰਬਈ
ਸਮਾਂ: ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ
ਇਸ ਦੌਰਾਨ ਸੰਨੀ ਅਤੇ ਬੌਬੀ ਦਿਓਲ ਵੀ ਉੱਥੇ ਮੌਜੂਦ ਰਹਿਣਗੇ ਅਤੇ ਆਪਣੇ ਪਿਤਾ ਦੇ ਪ੍ਰਸ਼ੰਸਕਾਂ ਨਾਲ ਮੁਲਾਕਾਤ ਕਰਨਗੇ।
