60 ਸਾਲ ਦੇ ਅਦਾਕਾਰ ਆਮਿਰ ਖਾਨ ਨੂੰ ਤੀਜੀ ਵਾਰ ਫਿਰ ਹੋਇਆ ਸੱਚਾ ਪਿਆਰ, ਪਹਿਲਾਂ 2 ਵਾਰ ਹੋ ਚੁੱਕੈ ਤਲਾਕ
Tuesday, Dec 09, 2025 - 01:26 PM (IST)
ਨਵੀਂ ਦਿੱਲੀ - ਆਮਿਰ ਖਾਨ ਆਪਣੀ ਗਰਲਫ੍ਰੈਂਡ ਗੌਰੀ ਸਪ੍ਰੈਟ ਨਾਲ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕਰਨ ਦੇ ਬਾਅਦ ਦੁਬਾਰਾ ਚਰਚਾ ਵਿਚ ਆ ਗਏ ਹਨ। ਕਈ ਜਨਤਕ ਇਵੈਂਟਾਂ ‘ਤੇ ਹੱਥ ਵਿੱਚ ਹੱਥ ਫੜ ਕੇ ਨਜ਼ਰ ਆਉਣ ਤੋਂ ਬਾਅਦ ਹੁਣ ਉਹਨਾਂ ਨੇ ਆਪਣੇ ਪੁਰਾਣੇ ਵਿਆਹਾਂ ਅਤੇ ਨਵੇਂ ਪਿਆਰ ਬਾਰੇ ਵੀ ਖੁਲਾਸੇ ਕੀਤੇ ਹਨ। ਇਕ ਸਮਿੱਟ ਦੌਰਾਨ ਆਮਿਰ ਨੇ ਕਿਹਾ ਕਿ 60 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਦੁਬਾਰਾ ਪਿਆਰ ਮਿਲੇਗਾ, ਇਸ ਬਾਰੇ ਉਨ੍ਹਾਂ ਨੂੰ ਉਮੀਦ ਨਹੀਂ ਸੀ।
ਇਹ ਵੀ ਪੜ੍ਹੋ: ਕਪਿਲ ਸ਼ਰਮਾ ਦੇ ਕੈਨੇਡਾ ਸਥਿਤ ਕੈਫੇ 'ਤੇ ਫਾਈਰਿੰਗ ਕਰਨ ਵਾਲੇ ਸ਼ੂਟਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ
ਆਮਿਰ ਨੇ ਗੌਰੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੀ ਜ਼ਿੰਦਗੀ ਵਿੱਚ ਸ਼ਾਂਤੀ ਅਤੇ ਸਥਿਰਤਾ ਲਿਆਉਂਦੀ ਹੈ ਅਤੇ ਉਹ ਖੁਦ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਉਹ ਉਨ੍ਹਾਂ ਦੀ ਜ਼ਿੰਦਗੀ ਵਿੱਚ ਆਈ। ਇਸੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਰੀਨਾ ਦੱਤਾ, ਕਿਰਨ ਰਾਓ ਅਤੇ ਹੁਣ ਗੌਰੀ—ਇਨ੍ਹਾਂ ਤਿੰਨਾਂ ਨੇ ਉਨ੍ਹਾਂ ਨੂੰ ਇੱਕ ਇਨਸਾਨ ਵਜੋਂ ਬਹੁਤ ਬਦਲਿਆ ਅਤੇ ਮਜ਼ਬੂਤ ਬਣਾਇਆ ਹੈ।
ਆਪਣੀਆਂ ਦੋਹਾਂ ਸਾਬਕਾ ਪਤਨੀਆਂ ਨਾਲ ਰਿਸ਼ਤੇ ਬਾਰੇ ਆਮਿਰ ਨੇ ਕਿਹਾ ਕਿ ਰੀਨਾ ਅਤੇ ਕਿਰਨ ਨਾਲ ਵਿਆਹ ਟੁੱਟਣ ਦੇ ਬਾਵਜੂਦ ਉਹਨਾਂ ਨਾਲ ਮਜ਼ਬੂਤ ਮਨੁੱਖੀ ਰਿਸ਼ਤਾ ਕਾਇਮ ਹੈ। ਉਹ ਕਹਿੰਦੇ ਹਨ ਕਿ ਰੀਨਾ ਨਾਲ ਉਹ ਬਹੁਤ ਜਵਾਨੀ ਵਿੱਚ ਵਿਆਹੇ ਸਨ ਅਤੇ 16 ਸਾਲ ਇਕੱਠੇ ਬਿਤਾਏ, ਜਿਸ ਕਾਰਨ ਉਨ੍ਹਾਂ ਵਿਚ ਡੂੰਘਾ ਪਿਆਰ ਅਤੇ ਸਤਿਕਾਰ ਹੈ। ਕਿਰਨ ਬਾਰੇ ਵੀ ਉਹਨਾਂ ਨੇ ਕਿਹਾ ਕਿ ਭਾਵੇਂ ਪਤੀ-ਪਤਨੀ ਵਜੋਂ ਦੋਵੇਂ ਵੱਖ ਹੋ ਗਏ, ਪਰ ਉਹ ਅੱਜ ਵੀ ਇਕ ਪਰਿਵਾਰ ਹਨ।
ਇਹ ਵੀ ਪੜ੍ਹੋ: Live ਪ੍ਰਫਾਰਮੈਂਸ ਦੌਰਾਨ ਸਟੇਜ 'ਤੇ ਧੜੰਮ ਡਿੱਗੇ ਮਸ਼ਹੂਰ Singer ਮੋਹਿਤ ਚੌਹਾਨ, ਵੀਡੀਓ ਆਈ ਸਾਹਮਣੇ
ਆਮਿਰ ਨੇ ਇਹ ਵੀ ਦੱਸਿਆ ਕਿ ਉਹ ਗੌਰੀ ਨੂੰ 25 ਸਾਲਾਂ ਤੋਂ ਜਾਣਦੇ ਹਨ ਅਤੇ ਇਕ ਸਾਲ ਪਹਿਲਾਂ ਮੁੜ ਸੰਪਰਕ ਵਿਚ ਆਏ। ਗੌਰੀ ਇਸ ਵੇਲੇ Aamir Khan Productions ਨਾਲ ਕੰਮ ਕਰ ਰਹੀ ਹੈ ਅਤੇ ਆਪਣੇ ਪਹਿਲੇ ਵਿਆਹ ਤੋਂ ਇੱਕ ਪੁੱਤਰ ਦੀ ਮਾਂ ਹੈ।
ਇਹ ਵੀ ਪੜ੍ਹੋ: ਦਿੱਗਜ ਅਦਾਕਾਰ ਪ੍ਰੇਮ ਚੋਪੜਾ ਦੀ ਸਿਹਤ ਨੂੰ ਲੈ ਕੇ ਸਾਹਮਣੇ ਆਈ ਵੱਡੀ ਅਪਡੇਟ
