ਜ਼ਰੀਨ ਨੇ ਕਿਹਾ ਇਸ ਤੋਂ ਵੱਧ ਸਲਮਾਨ ਨੂੰ ਹੋਰ ਕੀ ਚਾਹੀਦੈ?
Saturday, Dec 12, 2015 - 12:15 PM (IST)

ਮੁੰਬਈ : ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਸਲਮਾਨ ਖਾਨ ਦੇ ''ਹਿੱਟ ਐਂਡ ਰਨ ਕੇਸ'' ਵਿਚ ਸਾਰੇ ਦੋਸ਼ਾਂ ਤੋਂ ਬਰੀ ਹੋਣ ''ਤੇ ਕਾਫੀ ਖੁਸ਼ ਹੈ। ਦੱਸ ਦੇਈਏ ਕਿ ਜ਼ਰੀਨ ਖਾਨ ਨੇ ਸਾਲ 2010 ''ਚ ਸਲਮਾਨ ਖਾਨ ਦੇ ਆਪੋਜ਼ਿਟ ਫਿਲਮ ''ਵੀਰ'' ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਮੁੰਬਈ ਹਾਈਕੋਰਟ ਦੇ ਇਸ ਫੈਸਲੇ ''ਤੇ ਪ੍ਰਤੀਕਿਰਿਆ ਦਿੰਦਿਆਂ ਉਸ ਨੇ ਕਿਹਾ ਕਿ ਇਹ ਸਲਮਾਨ ਨੂੰ ਉਨ੍ਹਾਂ ਦੇ 50ਵੇਂ ਜਨਮ ਦਿਨ ਤੋਂ ਪਹਿਲਾਂ ਮਿਲਣ ਵਾਲਾ ਸਭ ਤੋਂ ਵਧੀਆ ਤੋਹਫਾ ਹੈ।
ਉਸ ਨੇ ਕਿਹਾ ''''ਮੈਂ ਸਲਮਾਨ ਲਈ ਖੁਸ਼ ਹਾਂ। ਇੰਨੇ ਸਾਲਾਂ ਬਾਅਦ ਉਨ੍ਹਾਂ ਨੂੰ ਆਜ਼ਾਦੀ ਮਿਲੀ ਹੈ। ਇਹ ਬੈਸਟ ਗਿਫਟ ਹੈ, ਜੋ ਸਲਮਾਨ ਨੂੰ ਉਨ੍ਹਾਂ ਦੇ 50ਵੇਂ ਜਨਮ ਦਿਨ ''ਤੇ ਮਿਲਿਆ ਹੈ। ਉਹ ਹੋਰ ਕੀ ਮੰਗ ਸਕਦੇ ਹਨ? ਮੈਂ ਉਨ੍ਹਾਂ ਨੂੰ ਸਿਰਫ ਵਧਾਈ ਦੇਣਾ ਚਾਹੁੰਦੀ ਹਾਂ।'''' ਦੱਸ ਦੇਈਆ ਕਿ ਲੱਗਭਗ 13 ਸਾਲ ਪੁਰਾਣੇ ''ਹਿੱਟ ਐਂਡ ਰਨ'' ਕੇਸ ''ਚ ਮੁੰਬਈ ਹਾਈਕੋਰਟ ਦਾ ਫੈਸਲਾ ਸੁਣ ਕੇ ਸਲਮਾਨ ਖਾਨ ਵੀ ਭਾਵੁਕ ਹੋ ਗਏ ਸਨ ਅਤੇ ਉਨ੍ਹਾਂ ਦੀਆਂ ਅੱਖਾਂ ''ਚ ਹੰਝੂ ਆ ਗਏ ਸਨ।