ਯੂਟਿਊਬਰ ਅਰਮਾਨ ਮਲਿਕ ਨੂੰ ਤਲਾਕ ਦੇਵੇਗੀ ਪਤਨੀ ਪਾਇਲ?

Saturday, Dec 07, 2024 - 05:15 PM (IST)

ਮੁੰਬਈ-  2 ਪਤਨੀਆਂ ਵਾਲੇ ਯੂਟਿਊਬਰ ਅਰਮਾਨ ਮਲਿਕ ਅਤੇ ਉਨ੍ਹਾਂ ਦੀਆਂ ਦੋਵੇ ਪਤਨੀਆਂ ਪਾਇਲ ਅਤੇ ਕ੍ਰਿਤਿਕਾ ਸੁਰਖੀਆਂ ਵਿੱਚ ਰਹਿੰਦੇ ਹਨ। ਇਸੀ ਵਿਚਾਲੇ ਅਰਮਾਨ ਮਲਿਕ ਆਪਣੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਨਾਲ ਦੁਬਈ ਛੁੱਟੀਆਂ ਮਨਾਉਣ ਗਏ ਸਨ। ਪਾਇਲ ਮਲਿਕ ਘਰ ਵਿੱਚ ਚਾਰ ਬੱਚਿਆਂ ਦੀ ਦੇਖਭਾਲ ਕਰ ਰਹੀ ਸੀ।
ਕ੍ਰਿਤਿਕਾ ਮਲਿਕ ਨੇ ਹਾਲ ਹੀ ‘ਚ ਆਪਣੀਆਂ ਛੁੱਟੀਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਲੋਕ ਉਸ ਦੀਆਂ ਤਸਵੀਰਾਂ ‘ਤੇ ਨਫਰਤ ਭਰੇ ਟਿੱਪਣੀਆਂ ਕਰ ਰਹੇ ਹਨ। ਉਹ ਪਾਇਲ ਨੂੰ ਅਰਮਾਨ ਮਲਿਕ ਨੂੰ ਤਲਾਕ ਦੇਣ ਦੀ ਵੀ ਬੇਨਤੀ ਕਰ ਰਹੇ ਹਨ।

ਇਹ ਵੀ ਪੜ੍ਹੋਅਮਿਤਾਭ ਨਾਲ ਸ਼ਾਮ ਬਿਤਾਉਣਾ ਚਾਹੁੰਦੀ ਸੀ ਇਹ ਅਦਾਕਾਰਾ, ਨਿਰਦੇਸ਼ਕ ਨੇ ਕੀਤਾ ਮਨਾਂ
ਹੁਣ ਇਨ੍ਹਾਂ ਟ੍ਰੋਲਰਸ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਨੇ ਵੀਲੌਗ ਸ਼ੇਅਰ ਕਰਦੇ ਹੋਏ ਕਿਹਾ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਕ੍ਰਿਤਿਕਾ ਨੇ ਕਿਹਾ ਕਿ ਇਹ ਕਿੰਨਾ ਗਲਤ ਹੈ। ਇਸ ਵੀਲੌਗ ਵਿੱਚ ਉਸਨੇ ਦੱਸਿਆ ਕਿ ਕਈ ਵਾਰ ਨਫ਼ਰਤ ਨੂੰ ਸਹਿਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਕ੍ਰਿਤਿਕਾ ਨੇ ਦੱਸਿਆ ਕਿ ਲੋਕ ਪਾਇਲ ਨੂੰ ਉਕਸਾਉਂਦੇ ਹਨ ਕਿ ਉਹ ਅਰਮਾਨ ਜੀ ਨੂੰ ਤਲਾਕ ਦੇ ਦੇਵੇ।

ਇਹ ਵੀ ਪੜ੍ਹੋਗਰਮ ਪਾਣੀ ਲਈ ਵਰਤੋਂ ਕਰਦੇ ਹੋ Rod, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
ਕ੍ਰਿਤਿਕਾ ਨੇ ਅੱਗੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਦੋਂ ਮੈਂ ਟਰਿੱਪ ‘ਤੇ ਜਾਂਦੀ ਹਾਂ ਤਾਂ ਤੁਸੀਂ ਪਾਇਲ ਨੂੰ ਭੜਕਾਉਂਦੇ ਹੋ। ਜਦੋਂ ਪਾਇਲ ਚਲੀ ਜਾਂਦੀ ਹੈ ਤਾਂ ਤੁਸੀਂ ਮੈਨੂੰ ਬੋਲਦੇ ਹੋ। ਨਾ ਤਾਂ ਪਾਇਲ ਅਜਿਹਾ ਕੋਈ ਕੰਮ ਕਰਦੀ ਹੈ ਅਤੇ ਨਾ ਹੀ ਮੈਂ ਅਤੇ ਨਾ ਹੀ ਅਰਮਾਨ ਜੀ ਅਜਿਹਾ ਕੋਈ ਕੰਮ ਕਰਦੇ ਹਨ।

ਇਹ ਵੀ ਪੜ੍ਹੋਸਰਦੀਆਂ 'ਚ ਵਰਤੋਂ 'ਇਲੈਕਟ੍ਰਿਕ ਕੰਬਲ', ਕੜਾਕੇ ਦੀ ਠੰਡ ਤੋਂ ਕਰੇਗਾ ਬਚਾਅ
ਤੁਹਾਨੂੰ ਦੱਸ ਦੇਈਏ ਕਿ ਅਰਮਾਨ ਨੇ 2011 ਵਿੱਚ ਪਾਇਲ ਨਾਲ ਵਿਆਹ ਕੀਤਾ ਸੀ ਅਤੇ ਦੋਵੇਂ ਇੱਕ ਬੇਟੇ ਚਿਰਾਯੂ ਮਲਿਕ ਦੇ ਮਾਤਾ-ਪਿਤਾ ਹਨ। ਛੇ ਸਾਲ ਬਾਅਦ, 2018 ਵਿੱਚ, ਉਸਨੇ ਆਪਣੇ ਪਹਿਲੇ ਵਿਆਹ ਨੂੰ ਕਾਨੂੰਨੀ ਤੌਰ ‘ਤੇ ਖਤਮ ਕੀਤੇ ਬਿਨਾਂ, ਪਾਇਲ ਦੀ ਸਭ ਤੋਂ ਚੰਗੀ ਦੋਸਤ ਕ੍ਰਿਤਿਕਾ ਨਾਲ ਵਿਆਹ ਕਰਵਾ ਲਿਆ ਸੀ। ਦਸੰਬਰ 2022 ਵਿੱਚ, ਯੂਟਿਊਬਰ ਨੇ ਇੰਟਰਨੈੱਟ ‘ਤੇ ਤੂਫਾਨ ਲਿਆ ਦਿੱਤਾ ਜਦੋਂ ਉਸਨੇ ਆਪਣੀਆਂ ਦੋਵੇਂ ਪਤਨੀਆਂ, ਪਾਇਲ ਅਤੇ ਕ੍ਰਿਤਿਕਾ ਦੇ ਗਰਭ ਅਵਸਥਾ ਦਾ ਐਲਾਨ ਕੀਤਾ। ਅਰਮਾਨ ਚਾਰ ਬੱਚਿਆਂ ਦੇ ਪਿਤਾ ਹਨ- ਚਿਰਾਯੂ, ਟੁਬਾ, ਅਯਾਨ ਅਤੇ ਜ਼ੈਦ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Aarti dhillon

Content Editor

Related News