6 ਮਹੀਨਿਆਂ ਦਾ ਹੋਇਆ ਯੁਵਰਾਜ ਤੇ ਮਾਨਸੀ ਦਾ ਪੁੱਤਰ ਰੇਦਾਨ, ਹੰਸ ਪਰਿਵਾਰ ਨੇ ਮਨਾਇਆ ਇੰਝ ਜਸ਼ਨ (ਵੀਡੀਓ)

Friday, Nov 13, 2020 - 12:04 PM (IST)

6 ਮਹੀਨਿਆਂ ਦਾ ਹੋਇਆ ਯੁਵਰਾਜ ਤੇ ਮਾਨਸੀ ਦਾ ਪੁੱਤਰ ਰੇਦਾਨ, ਹੰਸ ਪਰਿਵਾਰ ਨੇ ਮਨਾਇਆ ਇੰਝ ਜਸ਼ਨ (ਵੀਡੀਓ)

ਜਲੰਧਰ (ਬਿਊਰੋ) - ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਦੇ ਘਰ ਇਸ ਸਾਲ ਨੰਨ੍ਹੇ ਬੱਚੇ ਦੀਆਂ ਕਿਲਕਾਰੀਆਂ ਗੂੰਜੀਆਂ। ਉਨ੍ਹਾਂ ਦੀ ਧਰਮ ਪਤਨੀ ਤੇ ਨਾਮੀ ਟੀ. ਵੀ. ਅਦਾਕਾਰਾ ਮਾਨਸੀ ਸ਼ਰਮਾ ਨੇ ਮਈ ਮਹੀਨੇ ਪੁੱਤਰ ਨੂੰ ਜਨਮ ਦਿੱਤਾ ਸੀ। ਮਾਨਸੀ ਤੇ ਯੁਵਰਾਜ ਨੇ ਆਪਣੇ ਪੁੱਤਰ ਦਾ ਨਾਂ ਰੇਦਾਨ ਹੰਸ ਰੱਖਿਆ ਹੈ। ਅੱਜ ਰੇਦਾਨ ਪੂਰੇ ਛੇ ਮਹੀਨਿਆਂ ਦਾ ਹੋ ਚੁੱਕਾ ਹੈ। ਇਸ ਦਿਨ ਨੂੰ ਖ਼ਾਸ ਬਣਾਉਣ ਲਈ ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਨੇ ਜਸ਼ਨ ਦਾ ਖ਼ਾਸ ਪ੍ਰਬੰਧ ਕੀਤਾ। ਇਹ ਖ਼ਾਸ ਸੈਲੀਬ੍ਰੇਸ਼ਨ ਉਨ੍ਹਾਂ ਨੇ ਆਪਣੇ ਜਲੰਧਰ ਵਾਲੇ ਘਰ 'ਚ ਪੂਰੇ ਪਰਿਵਾਰ ਨਾਲ ਸੈਲੀਬ੍ਰੇਟ ਕੀਤਾ ਹੈ। ਇਸ ਦੌਰਾਨ ਦੀਆਂ ਕਾਫ਼ੀ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵੀਡੀਓਜ਼ ਨੂੰ ਦੋਵਾਂ ਦੇ ਪ੍ਰਸ਼ੰਸਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

 
 
 
 
 
 
 
 
 
 
 
 
 
 
 
 

A post shared by Navraj Hans (@navraj_hans)

ਰੇਦਾਨ ਦੇ 6 ਮਹੀਨੇ ਦੇ ਹੋਣ 'ਤੇ ਸੈਲੀਬ੍ਰੇਸ਼ਨ ਦੀਆਂ ਵੀਡੀਓਜ਼ ਤੇ ਤਸਵੀਰਾਂ ਨੂੰ ਉਸ ਦੇ ਤਾਏ ਨਵਰਾਜ ਹੰਸ ਤੇ ਤਾਈ ਅਜੀਤ ਮਹਿੰਦੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਵੀਡੀਓ 'ਚ ਰੇਦਾਨ ਆਪਣੇ ਮੰਮੀ-ਪਾਪਾ ਤੇ ਤਾਏ-ਤਾਈ ਨਾਲ ਬਹੁਤ ਖੁਸ਼ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਹੰਸ ਰਾਜ ਹੰਸ ਆਪਣੇ ਪੋਤੇ 'ਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Ajit ji (@ajitmehndi)

ਦੱਸਣਯੋਗ ਹੈ ਕਿ ਹੰਸ ਪਰਿਵਾਰ ਦੀ ਨੂੰਹ ਮਾਨਸੀ ਸ਼ਰਮਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਵਿਆਹ ਤੋਂ ਬਾਅਦ ਮਾਨਸੀ ਸ਼ਰਮਾ ਨੇ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖਿਆ ਸੀ, ਜਿਸ ਨੂੰ ਲੈ ਕੇ ਉਹ ਬਹੁਤ ਹੀ ਉਤਸੁਕ ਸੀ।

PunjabKesari

ਉਨ੍ਹਾਂ ਨੇ ਇਸ ਦਿਨ ਨੂੰ ਖ਼ਾਸ ਬਣਾਉਂਦੇ ਹੋਏ ਬਹੁਤ ਹੀ ਪਿਆਰ ਜਿਹਾ ਫੋਟੋਸ਼ੂਟ ਕਰਵਾਇਆ ਸੀ, ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਸਨ। ਜੇ ਗੱਲ ਕਰੀਏ ਇਹ ਪਿਆਰੀ ਜਿਹੀ ਜੋੜੀ ਪੰਜਾਬੀ ਫ਼ਿਲਮ 'ਪਰਿੰਦੇ' 'ਚ ਵੀ ਨਜ਼ਰ ਆਵੇਗੀ।

PunjabKesari


author

sunita

Content Editor

Related News