ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਦਾ ਪੁੱਤਰ ਰੇਦਾਨ ਹੋਇਆ 1 ਸਾਲ ਦਾ, ਪਰਿਵਾਰ ਨਾਲ ਮਨਾਇਆ ਜਸ਼ਨ

Thursday, May 13, 2021 - 01:30 PM (IST)

ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਦਾ ਪੁੱਤਰ ਰੇਦਾਨ ਹੋਇਆ 1 ਸਾਲ ਦਾ, ਪਰਿਵਾਰ ਨਾਲ ਮਨਾਇਆ ਜਸ਼ਨ

ਚੰਡੀਗੜ੍ਹ (ਬਿਊਰੋ) - ਟੀ. ਵੀ. ਜਗਤ ਦੀ ਮਸ਼ਹੂਰ ਅਦਾਕਾਰਾ ਮਾਨਸੀ ਸ਼ਰਮਾ ਤੇ ਪੰਜਾਬੀ ਫ਼ਿਲਮ ਜਗਤ ਦੇ ਮਸ਼ਹੂਰ ਅਦਾਕਾਰ ਯੁਵਰਾਜ ਹੰਸ  ਜੋ ਕਿ ਪਿਛਲੇ ਸਾਲ ਮਾਤਾ-ਪਿਤਾ ਬਣੇ ਸਨ। ਬੀਤੇ ਦਿਨ ਮਾਨਸਾ ਸ਼ਰਮਾ ਤੇ ਯੁਵਰਾਜ ਹੰਸ ਦਾ ਪੁੱਤਰ ਰੇਦਾਨ ਇੱਕ ਸਾਲ ਦਾ ਹੋ ਗਿਆ ਹੈ। ਰੇਦਾਨ ਦਾ ਬਰਥਡੇਅ ਉਨ੍ਹਾਂ ਨੇ ਬਹੁਤ ਖ਼ਾਸ ਅੰਦਾਜ਼ ਨਾਲ ਘਰ 'ਚ ਹੀ ਸੈਲੀਬ੍ਰੇਟ ਕੀਤਾ, ਜਿਸ ਦੀ ਵੀਡੀਓ ਮਾਨਸ਼ੀ ਸ਼ਰਮਾ, ਯੁਵਰਾਜ ਹੰਸ ਤੇ ਤਾਈ ਅਜੀਤ ਹੰਸ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ।

 
 
 
 
 
 
 
 
 
 
 
 
 
 
 
 

A post shared by Mansi Sharma (@mansi_sharma6)

ਇਸ ਵੀਡੀਓ 'ਚ ਯੁਵਰਾਜ ਦਾ ਪਰਿਵਾਰ ਰੇਦਾਨ ਦੇ ਜਨਮਦਿਨ ਦਾ ਕੇਕ ਕੱਟਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਨਵਰਾਜ ਹੰਸ ਰੇਦਾਨ ਨੂੰ ਗੋਦੀ 'ਚ ਚੁੱਕਦੇ ਨੇ ਆਪਣੇ ਯੁਵਰਾਜ ਪੁੱਤਰ ਨੂੰ ਕੇਕ ਖੁਲਾਉਂਦਾ ਹੈ।

 
 
 
 
 
 
 
 
 
 
 
 
 
 
 
 

A post shared by Ajit ji (@ajitmehndi)

ਦੱਸ ਦਈਏ ਕਿ ਯੁਵਰਾਜ ਹੰਸ ਨੇ ਆਪਣੇ ਪੁੱਤਰ ਨੂੰ ਬਰਥਡੇਅ ਵਿਸ਼ ਕਰਦੇ ਹੋਏ ਇਸ ਜਸ਼ਨ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ- 'ਹੈਪੀ ਫਰਸਟ ਬਰਥਡੇਅ ਮੇਰੇ ਬੇਟੇ ਰੇਦਾਨ।' ਇਸ ਪੋਸਟ 'ਤੇ ਪੰਜਾਬੀ ਕਲਾਕਾਰ ਤੇ ਪ੍ਰਸ਼ੰਸ਼ਕ ਕੁਮੈਂਟ ਕਰਕੇ ਰੇਦਾਨ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Yuvraaj Hans (@yuvrajhansofficial)

ਦੱਸਣਯੋਗ ਹੈ ਕਿ ਪਾਲੀਵੁੱਡ ਜਗਤ ਦੇ ਕਿਊਟ ਕਪਲ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਦੋਵੇਂ ਹੀ ਅਕਸਰ ਆਪਣੇ ਪੁੱਤਰ ਨਾਲ ਕਿਊਟ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਜੇ ਗੱਲ ਕਰੀਏ ਦੋਵਾਂ ਦੇ ਵਰਕ ਫਰੰਟ ਦੀ ਤਾਂ ਇਹ ਜੋੜੀ ਪੰਜਾਬੀ ਫ਼ਿਲਮ 'ਪਰਿੰਦੇ' 'ਚ ਇਕੱਠੇ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ। ਯੁਵਰਾਜ ਹੰਸ ਅਦਾਕਾਰੀ ਦੇ ਨਾਲ ਗਾਇਕੀ 'ਚ ਵੀ ਵਾਹ-ਵਾਹੀ ਖੱਟ ਚੁੱਕੇ ਨੇ। ਮਾਨਸੀ ਸ਼ਰਮਾ ਨੇ ਕਈ ਨਾਮੀ ਸੀਰੀਅਲ 'ਚ ਕੰਮ ਕੀਤਾ ਹੈ। ਮਾਂ ਬਣਨ ਤੋਂ ਬਾਅਦ ਉਸ ਨੇ ਟੀ. ਵੀ. ਜਗਤ ਤੋਂ ਦੂਰੀ ਬਣਾਈ ਹੋਈ ਹੈ।

 
 
 
 
 
 
 
 
 
 
 
 
 
 
 
 

A post shared by Mansi Sharma (@mansi_sharma6)


author

sunita

Content Editor

Related News