ਯਸ਼ਰਾਜ ਫ਼ਿਲਮਜ਼ ਨੇ ‘ਪਠਾਨ’ ਦੇ ਟਰੇਲਰ ਨਾਲ ਕੀਤਾ ‘ਸਪਾਈ ਯੂਨੀਵਰਸ’ ਦੇ ‘ਲੋਗੋ’ ਦਾ ਖ਼ੁਲਾਸਾ!
Saturday, Jan 07, 2023 - 02:27 PM (IST)
ਮੁੰਬਈ (ਬਿਊਰੋ)– ਯਸ਼ਰਾਜ ਫ਼ਿਲਮਜ਼ ਦੀ ਐਕਸ਼ਨ ਥ੍ਰਿਲਰ ‘ਪਠਾਨ’ ਆਦਿਤਿਆ ਚੋਪੜਾ ਦੀ ‘ਸਪਾਈ ਯੂਨੀਵਰਸ’ ਦਾ ਇਕ ਹਿੱਸਾ ਹੈ, ਜਿਸ ’ਚ ਸ਼ਾਹਰੁਖ ਖ਼ਾਨ, ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਸ਼ਾਮਲ ਹਨ।
ਆਦਿਤਿਆ ਚੋਪੜਾ ਦੀ ‘ਸਪਾਈ ਯੂਨੀਵਰਸ’ ਦੀਆਂ ਹੋਰ ਫ਼ਿਲਮਾਂ ‘ਟਾਈਗਰ’ ਤੇ ‘ਵਾਰ’ ਫ੍ਰੈਂਚਾਇਜ਼ੀ ਹਨ ਤੇ ਅਸੀਂ ਪੁਸ਼ਟੀ ਕੀਤੀ ਹੈ ਕਿ ‘ਪਠਾਨ’ ਦੇ ਟਰੇਲਰ ’ਚ ਯਸ਼ਰਾਜ ਫ਼ਿਲਮਜ਼ ਆਪਣੇ ਨਵੇਂ ‘ਸਪਾਈ ਯੂਨੀਵਰਸ’ ਦੇ ਲੋਗੋ ਦਾ ਖ਼ੁਲਾਸਾ ਕਰੇਗੀ, ਜਿਸ ਨੂੰ ਅੱਗੇ ‘ਟਾਈਗਰ 3’ ਕਿਹਾ ਜਾਵੇਗਾ। ਫ਼ਿਲਮ ‘ਪਠਾਨ’ ਦਾ ਟਰੇਲਰ 10 ਜਨਵਰੀ ਨੂੰ ਰਿਲੀਜ਼ ਹੋਣ ਲਈ ਤਿਆਰ ਹੈ।
ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਦੀ ਤੁਨਿਸ਼ਾ ਸ਼ਰਮਾ ਨਾਲ ਪੁਰਾਣੀ ਲਾਈਵ ਵੀਡੀਓ ਵਾਇਰਲ, ਕੀਤੀ ਸੀ ਰੱਜ ਕੇ ਤਾਰੀਫ਼ (ਵੀਡੀਓ)
ਯਸ਼ਰਾਜ ‘ਸਪਾਈ ਯੂਨੀਵਰਸ’ ਨੇ ਹੁਣ ਤਕ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ, ਰਿਤਿਕ ਰੌਸ਼ਨ, ਕੈਟਰੀਨਾ ਕੈਫ, ਦੀਪਿਕਾ ਪਾਦੁਕੋਣ, ਜੌਨ ਅਬ੍ਰਾਹਮ, ਟਾਈਗਰ ਸ਼ਰਾਫ, ਵਾਣੀ ਕਪੂਰ ਵਰਗੇ ਕੁਝ ਵੱਡੇ ਤੇ ਵਧੀਆ ਕਲਾਕਾਰਾਂ ਨੂੰ ਪੇਸ਼ ਕੀਤਾ ਹੈ। ‘ਪਠਾਨ’, ‘ਟਾਈਗਰ’ ਤੇ ‘ਵਾਰ’ ਫ੍ਰੈਂਚਾਇਜ਼ੀ ਦੀ ਹਰ ਨਵੀਂ ਫ਼ਿਲਮ ਦੇ ਨਾਲ ਫ੍ਰੈਂਚਾਇਜ਼ੀ ਹੋਰ ਵੱਡੀ ਤੇ ਬਿਹਤਰ ਹੁੰਦੀ ਜਾਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।