ਯੂਟਿਊਬਰ ਕ੍ਰਿਤਿਕਾ ਮਲਿਕ ਦੀ ਬਿੱਗ ਬੌਸ 18 'ਚ ਹੋਵੇਗੀ ਐਂਟਰੀ? ਯੂਜ਼ਰਸ ਬੋਲੇ-ਨਹੀਂ ਦੇਖਾਂਗੇ ਸ਼ੋਅ

Tuesday, Aug 06, 2024 - 09:46 AM (IST)

ਯੂਟਿਊਬਰ ਕ੍ਰਿਤਿਕਾ ਮਲਿਕ ਦੀ ਬਿੱਗ ਬੌਸ 18 'ਚ ਹੋਵੇਗੀ ਐਂਟਰੀ? ਯੂਜ਼ਰਸ ਬੋਲੇ-ਨਹੀਂ ਦੇਖਾਂਗੇ ਸ਼ੋਅ

ਮੁੰਬਈ- ਬਿੱਗ ਬੌਸ ਓਟੀਟੀ 3 ਦੇ ਖ਼ਤਮ ਹੋਣ ਤੋਂ ਬਾਅਦ ਹੁਣ ਟੀ.ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ 18' ਦੀ ਚਰਚਾ ਤੇਜ਼ ਹੋ ਗਈ ਹੈ। ਅੱਜ ਤੋਂ ਦੋ ਮਹੀਨੇ ਬਾਅਦ 'ਬਿੱਗ ਬੌਸ 18' ਸ਼ੁਰੂ ਹੋਣ ਜਾ ਰਿਹਾ ਹੈ। 'ਬਿੱਗ ਬੌਸ 18' ਨੂੰ ਲੈ ਕੇ ਇੱਕ ਵੱਡਾ ਅਪਡੇਟ ਆਇਆ ਹੈ।ਕਿਹਾ ਜਾ ਰਿਹਾ ਹੈ ਕਿ ਯੂਟਿਊਬਰ ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ 'ਬਿੱਗ ਬੌਸ 18' 'ਚ ਇੱਕ ਪ੍ਰਤੀਯੋਗੀ ਦੇ ਰੂਪ 'ਚ ਨਜ਼ਰ ਆਵੇਗੀ। ਅਰਮਾਨ ਮਲਿਕ ਦੀ ਪਹਿਲੀ ਪਤਨੀ ਪਾਇਲ ਮਲਿਕ ਦਾਅਵਾ ਕਰ ਰਹੀ ਹੈ ਕਿ 'ਬਿੱਗ ਬੌਸ 18' 'ਚ ਕ੍ਰਿਤਿਕਾ ਮਲਿਕ ਆਵੇਗੀ। ਤੁਹਾਨੂੰ ਦੱਸ ਦੇਈਏ ਕਿ ਅਰਮਾਨ ਮਲਿਕ ਨੂੰ ਬਿੱਗ ਬੌਸ ਓਟੀਟੀ 3 'ਚ ਆਪਣੀਆਂ ਦੋ ਪਤਨੀਆਂ ਦੇ ਨਾਲ ਇੱਕ ਪ੍ਰਤੀਯੋਗੀ ਦੇ ਰੂਪ 'ਚ ਦੇਖਿਆ ਗਿਆ ਸੀ।ਖਬਰਾਂ ਦੀ ਮੰਨੀਏ ਤਾਂ ਅਰਮਾਨ ਮਲਿਕ ਦੀ ਪਹਿਲੀ ਪਤਨੀ ਨੇ ਖੁਲਾਸਾ ਕੀਤਾ ਹੈ ਕਿ ਉਸ ਦੇ ਪਤੀ 'ਬਿੱਗ ਬੌਸ ਓਟੀਟੀ 3' ਤੋਂ ਬਾਅਦ ਟੀ.ਵੀ ਰਿਐਲਿਟੀ ਸ਼ੋਅ 'ਬਿੱਗ ਬੌਸ 18' 'ਚ ਆਪਣੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਨਾਲ ਨਜ਼ਰ ਆਉਣਗੇ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਇਲ ਨੇ ਆਪਣੇ ਵੀਲੌਗ 'ਚ ਬਿੱਗ ਬੌਸ 18 'ਚ ਜਾਣ ਦੀ ਗੱਲ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ ਪਾਦੂਕੋਣ ਨੇ ਦਿੱਤਾ ਪੁੱਤਰ ਨੂੰ ਜਨਮ! ਹਸਪਤਾਲ ਤੋਂ ਵਾਇਰਲ ਹੋਈ ਤਸਵੀਰ

ਖਬਰਾਂ ਦੀ ਮੰਨੀਏ ਤਾਂ ਕ੍ਰਿਤਿਕਾ ਨੂੰ ਬਿੱਗ ਬੌਸ 18 ਤੋਂ ਆਫਰ ਵੀ ਮਿਲਿਆ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਯੂਜ਼ਰ ਮਲਿਕ ਪਰਿਵਾਰ ਨੂੰ ਟ੍ਰੋਲ ਕਰ ਰਹੇ ਹਨ। ਉਹ ਇਹ ਵੀ ਕਹਿ ਰਿਹਾ ਹੈ ਕਿ ਜੇਕਰ ਕ੍ਰਿਤਿਕਾ ਬਿੱਗ ਬੌਸ 18 ਵਿੱਚ ਨਜ਼ਰ ਆਉਂਦੀ ਹੈ ਤਾਂ ਉਹ ਸ਼ੋਅ ਨਹੀਂ ਦੇਖਣਗੇ।

ਇਹ ਖ਼ਬਰ ਵੀ ਪੜ੍ਹੋ - ਕਰਨ ਔਜਲਾ ਨੇ ਫੈਨਜ਼ ਦੀ ਡਿਮਾਂਡ 'ਤੇ ਦਿੱਲੀ ਵਿਖੇ ਆਪਣੇ ਤੀਜੇ ਸ਼ੋਅ ਦਾ ਕੀਤਾ ਐਲਾਨ

ਤੁਹਾਨੂੰ ਦੱਸ ਦੇਈਏ ਕਿ 'ਬਿੱਗ ਬੌਸ OTT 3' ਦਾ ਫਿਨਾਲੇ 2 ਅਗਸਤ ਨੂੰ ਹੋਇਆ ਸੀ। ਟੀ.ਵੀ. ਅਦਾਕਾਰਾ ਸਨਾ ਮਕਬੂਲ ਨੇ ਬਿੱਗ ਬੌਸ ਓਟੀਟੀ ਦਾ ਖਿਤਾਬ ਜਿੱਤ ਲਿਆ ਹੈ। ਇਸ ਦੇ ਨਾਲ ਹੀ ਕ੍ਰਿਤਿਕਾ ਮਲਿਕ ਬਿੱਗ ਬੌਸ ਓਟੀਟੀ 3 ਵਿੱਚ ਟਾਪ 5 'ਚ ਥਾਂ ਬਣਾਉਣ ਤੋਂ ਬਾਅਦ ਟਾਪ 3 ਦੀ ਦੌੜ ਤੋਂ ਬਾਹਰ ਹੋ ਗਈ ਸੀ। ਬਿੱਗ ਬੌਸ 3 'ਚ ਪਹਿਲਾਂ ਪਾਇਲ ਮਲਿਕ ਅਤੇ ਫਿਰ ਅਰਮਾਨ ਮਲਿਕ ਨੂੰ ਬਾਹਰ ਕੱਢਿਆ ਗਿਆ ਸੀ। ਉਥੇ ਹੀ ਕ੍ਰਿਤਿਕਾ ਸਭ ਤੋਂ ਜ਼ਿਆਦਾ ਸਮਾਂ ਸ਼ੋਅ 'ਚ ਰਹੀ। ਹੁਣ ਕ੍ਰਿਤਿਕਾ ਇੱਕ ਵਾਰ ਫਿਰ ਬਿੱਗ ਬੌਸ ਵਿੱਚ ਆਪਣਾ ਜਾਦੂ ਦਿਖਾਉਣ ਆ ਰਹੀ ਹੈ। ਹਾਲਾਂਕਿ ਮੇਕਰਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News