ਪਿਤਾ ਬਣਨ ਵਾਲੇ ਹਨ Youtuber ਧਰੁਵ ਰਾਠੀ, ਪਤਨੀ ਨਾਲ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਖੁਸ਼ਖਬਰੀ

Wednesday, Jul 10, 2024 - 11:15 AM (IST)

ਪਿਤਾ ਬਣਨ ਵਾਲੇ ਹਨ Youtuber ਧਰੁਵ ਰਾਠੀ, ਪਤਨੀ ਨਾਲ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਖੁਸ਼ਖਬਰੀ

ਮੁੰਬਈ- ਧਰੁਵ ਰਾਠੀ ਇੱਕ ਵਾਰ ਫਿਰ ਸੁਰਖੀਆਂ 'ਚ ਹਨ। ਧਰੁਵ ਰਾਠੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਧਰੁਵ ਰਾਠੀ ਪਿਤਾ ਬਣਨ ਜਾ ਰਹੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਪਤਨੀ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦੀ ਪਤਨੀ ਆਪਣਾ ਬੇਬੀ ਬੰਪ ਦਿਖਾਉਂਦੀ ਨਜ਼ਰ ਆ ਰਹੀ ਹੈ।

PunjabKesari

ਧਰੁਵ ਰਾਠੀ ਨੇ 9 ਜੁਲਾਈ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਪਤਨੀ ਜੂਲੀ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਖਾਸ ਪਲਾਂ ਨੂੰ ਸ਼ੇਅਰ ਕਰਨ ਦੇ ਨਾਲ ਹੀ ਧਰੁਵ ਰਾਠੀ ਨੇ ਕੈਪਸ਼ਨ 'ਚ ਲਿਖਿਆ ਕਿ ਬੇਬੀ ਰਾਠੀ ਸਤੰਬਰ ਦੇ ਮਹੀਨੇ 'ਚ ਇਸ ਦੁਨੀਆ 'ਚ ਐਂਟਰੀ ਕਰਨ ਜਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਲੋਕਾਂ ਨੇ ਇਨ੍ਹਾਂ ਤਸਵੀਰਾਂ 'ਤੇ ਖੂਬ ਕਮੈਂਟ ਕੀਤੇ ਹਨ ਅਤੇ ਜੋੜੀ ਨੂੰ ਵਧਾਈ ਦਿੱਤੀ ਹੈ।

PunjabKesari

ਧਰੁਵ ਰਾਠੀ ਨੇ ਆਪਣੀ ਪ੍ਰੇਮਿਕਾ ਜੂਲੀ ਐਲਬੀਆਰ ਨਾਲ ਨਵੰਬਰ 2021 'ਚ ਵਿਏਨਾ, ਆਸਟਰੀਆ 'ਚ ਬੇਲਵੇਡੇਰੇ ਪੈਲੇਸ 'ਚ ਵਿਆਹ ਕੀਤਾ। ਵਿਆਹ ਤੋਂ ਪਹਿਲਾਂ ਧਰੁਵ ਰਾਠੀ ਅਤੇ ਉਸ ਦੀ ਪ੍ਰੇਮਿਕਾ ਨੇ ਕਈ ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕੀਤਾ। ਇਕ ਇੰਟਰਵਿਊ 'ਚ ਧਰੁਵ ਨੇ ਦੱਸਿਆ ਸੀ ਕਿ ਉਹ ਅਤੇ ਜੂਲੀ ਦੀ ਮੁਲਾਕਾਤ ਉਦੋਂ ਹੋਈ ਜਦੋਂ ਦੋਵੇਂ ਕਰੀਬ 19 ਸਾਲ ਦੇ ਸਨ।

PunjabKesari

ਜਦੋਂ ਉਹ ਜੂਲੀ ਨੂੰ ਮਿਲਿਆ ਤਾਂ ਉਹ ਥੋੜ੍ਹਾ ਬੇਚੈਨ ਮਹਿਸੂਸ ਕਰ ਰਿਹਾ ਸੀ। ਧਰੁਵ ਨੇ ਦੱਸਿਆ ਕਿ ਪਹਿਲਾਂ ਉਹ ਸ਼ਰਮੀਲਾ ਸੀ ਪਰ ਫਿਰ ਦੋਵੇਂ ਰੋਜ਼ ਮਿਲਣ ਲੱਗ ਪਏ। ਇਸ ਤਰ੍ਹਾਂ ਦੋਵੇਂ ਹੌਲੀ-ਹੌਲੀ ਗੱਲਾਂ ਕਰਨ ਲੱਗੇ। ਦੋਵੇਂ ਇੱਕ ਦੂਜੇ ਨੂੰ ਡੇਟ ਕਰਨ ਲੱਗੇ।


author

Priyanka

Content Editor

Related News