7 ਬੱਚਿਆਂ ਦਾ ਪਿਤਾ ਬਣੇਗਾ Youtuber ਅਰਮਾਨ ਮਲਿਕ ! ਦੂਜੀ ਪਤਨੀ ਕਰ ਰਹੀ ਜੁੜਵਾ ਬੱਚਿਆਂ ਦੀ ਪਲਾਨਿੰਗ
Saturday, Jun 13, 2026 - 10:49 AM (IST)
ਐਂਟਰਟੇਨਮੈਂਟ ਡੈਸਕ - ਯੂਟਿਊਬਰ ਅਰਮਾਨ ਮਲਿਕ ਆਪਣੀਆਂ ਦੋ ਪਤਨੀਆਂ ਪਾਇਲ ਤੇ ਕ੍ਰਿਤਿਕਾ ਮਲਿਕ ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਸੁਰਖੀਆਂ ਵਿੱਚ ਰਹਿੰਦਾ ਹੈ। ਅਰਮਾਨ ਇਸ ਸਮੇਂ 5 ਬੱਚਿਆਂ ਦਾ ਪਿਤਾ ਹੈ। ਅਰਮਾਨ ਅਤੇ ਪਾਇਲ ਦੇ 4 ਬੱਚੇ ਹਨ, ਜਦੋਂਕਿ ਕ੍ਰਿਤਿਕਾ ਤੋਂ ਅਰਮਾਨ ਦਾ ਇਕ ਬੱਚਾ ਹੈ।
ਇਹ ਵੀ ਪੜ੍ਹੋ: ਲਾਰੈਂਸ ਦੀ ਸਿਆਸਤ 'ਚ ਐਂਟਰੀ ! CM ਵਿਜੇ ਦੀ ਥਾਂ ਲੜ ਸਕਦੈ ਚੋਣ

ਹੁਣ ਇਕ ਤਾਜ਼ਾ ਵਲੌਗ ਵਿਚ ਅਰਮਾਨ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਨੇ ਖੁਲਾਸਾ ਕੀਤਾ ਹੈ ਕਿ ਉਹ ਜੁੜਵਾਂ ਬੱਚਿਆਂ ਲਈ IVF ਤਕਨੀਕ ਦੀ ਮਦਦ ਲੈਣ ਬਾਰੇ ਸੋਚ ਰਹੀ ਹੈ। ਕ੍ਰਿਤਿਕਾ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਉਸ ਨੂੰ ਦੂਜਾ ਬੱਚਾ ਕਰਨ ਦੀ ਸਲਾਹ ਦੇ ਰਹੇ ਹਨ ਅਤੇ ਉਸ ਦੇ ਅਨੁਸਾਰ, ਜੋ ਲੋਕ ਇਕੱਠੇ ਦੋ ਬੱਚੇ ਚਾਹੁੰਦੇ ਹਨ, ਉਨ੍ਹਾਂ ਲਈ IVF ਇੱਕ ਵਧੀਆ ਵਿਕਲਪ ਹੈ। ਉਸ ਨੇ ਦੱਸਿਆ ਕਿ ਉਹ ਪਹਿਲਾਂ ਵੀ IVF ਕਰਵਾਉਣ ਬਾਰੇ ਸੋਚ ਰਹੀ ਸੀ, ਪਰ ਉਸ ਸਮੇਂ ਉਸ ਨੇ ਕੁਦਰਤੀ ਤੌਰ 'ਤੇ ਕੰਸੀਵ ਕਰ ਲਿਆ ਸੀ। ਇਸ ਤਰ੍ਹਾਂ ਜੇਕਰ ਕ੍ਰਿਤਿਕਾ IVF ਰਾਹੀਂ ਜੁੜਵਾਂ ਬੱਚਿਆਂ ਨੂੰ ਜਨਮ ਦਿੰਦੀ ਹੈ, ਤਾਂ ਅਰਮਾਨ ਦੇ ਕੁੱਲ 7 ਬੱਚੇ ਹੋ ਜਾਣਗੇ।
ਇਹ ਵੀ ਪੜ੍ਹੋ: ਏਅਰਪੋਰਟ 'ਤੇ ਫੜੀ ਗਈ ਮਸ਼ਹੂਰ ਮਾਡਲ, ਮਿਲਿਆ 12 ਕਰੋੜ ਦਾ ਡਰੱਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
