‘ਬਿੱਗ ਬੌਸ 17’ ’ਚ ਆਏ ਯੂਟਿਊਬਰ ਅਨੁਰਾਗ ਡੋਭਾਲ ਨੇ ਖ਼ਰੀਦੀ ਲੈਂਬੋਰਗਿਨੀ ਕਾਰ, ਕੀਮਤ ਜਾਣ ਲੱਗੇਗਾ ਝਟਕਾ

01/17/2024 12:18:19 PM

ਮੁੰਬਈ (ਬਿਊਰੋ)– ‘ਬਿੱਗ ਬੌਸ 17’ ਦਾ ਹਿੱਸਾ ਬਣ ਕੇ ਦੇਸ਼ ਭਰ ’ਚ ਆਪਣੀ ਪਛਾਣ ਬਣਾਉਣ ਵਾਲੇ ਅਨੁਰਾਗ ਡੋਭਾਲ ਉਰਫ਼ UK07 ਰਾਈਡਰ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਕ ਬਹੁਤ ਹੀ ਵੱਡੀ ਖ਼ੁਸ਼ਖ਼ਬਰੀ ਸਾਂਝੀ ਕੀਤੀ ਹੈ। ਅਨੁਰਾਗ ਡੋਭਾਲ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਲਗਜ਼ਰੀ ਕਾਰ ਖ਼ਰੀਦੀ ਹੈ, ਜਿਸ ਦੀ ਕੀਮਤ ਕਰੋੜਾਂ ’ਚ ਹੈ।

ਇਹ ਖ਼ਬਰ ਵੀ ਪੜ੍ਹੋ : ਧਰਮਿੰਦਰ ਦੇ ਜਵਾਈ ਦਾ ਕਿਸੇ ਹੋਰ ਨਾਲ ਚੱਲ ਰਿਹਾ ਅਫੇਅਰ, ਧੀ ਈਸ਼ਾ ਦਿਓਲ ਲਵੇਗੀ ਤਲਾਕ!

ਅਨੁਰਾਗ ਡੋਭਾਲ ਨੇ ਖ਼ਰੀਦੀ ਨਵੀਂ ਲੈਂਬੋਰਗਿਨੀ
ਅਨੁਰਾਗ ਡੋਭਾਲ ਦਾ ‘ਬਿੱਗ ਬੌਸ 17’ ਦਾ ਸਫ਼ਰ ਕਾਫ਼ੀ ਸਮਾਂ ਪਹਿਲਾਂ ਖ਼ਤਮ ਹੋ ਚੁੱਕਾ ਹੈ ਪਰ ਇਸ ਦੇ ਬਾਵਜੂਦ ਉਹ ਲਗਾਤਾਰ ਸੁਰਖ਼ੀਆਂ ’ਚ ਬਣੇ ਹੋਏ ਹਨ। ਫਿਲਹਾਲ ਉਹ ਆਪਣੀ ਨਵੀਂ ਕਾਰ ਨੂੰ ਲੈ ਕੇ ਸੁਰਖ਼ੀਆਂ ’ਚ ਆ ਗਏ ਹਨ। ਅਨੁਰਾਗ ਡੋਭਾਲ ਨੇ ਹਾਲ ਹੀ ’ਚ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਪੋਸਟ ਸ਼ੇਅਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮਹਿੰਗੀਆਂ ਕਾਰਾਂ ਦੀ ਸੂਚੀ ’ਚ ਇਕ ਹੋਰ ਲਗਜ਼ਰੀ ਕਾਰ ਨੂੰ ਜੋੜਿਆ ਹੈ। ਅਨੁਰਾਗ ਦੀ ਨਵੀਂ ਲਗਜ਼ਰੀ ਕਾਰ ਦਾ ਨਾਂ ਲੈਂਬੋਰਗਿਨੀ ਹੁਰਾਕਨ ਹੈ।

ਕਰੋੜਾਂ ’ਚ ਹੈ ਇਸ ਲੈਂਬੋਰਗਿਨੀ ਦੀ ਕੀਮਤ
ਤੁਹਾਨੂੰ ਦੱਸ ਦੇਈਏ ਕਿ ਅਨੁਰਾਗ ਡੋਵਾਲ ਦੀ ਨਵੀਂ ਕਾਰ ਲੈਂਬੋਰਗਿਨੀ ਹੁਰਾਕਨ ਦੀ ਕੀਮਤ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਤੋਂ ਹਰੇ ਤੇ ਪੀਲੇ ਰੰਗ ’ਚੋਂ ਕਿਹੜੇ ਰੰਗ ਦੀ ਕਾਰ ਖਰੀਦਣੀ ਹੈ, ਇਸ ਬਾਰੇ ਪੁੱਛਿਆ ਸੀ ਤੇ ਹੁਣ ਉਨ੍ਹਾਂ ਨੇ ਆਪਣੀ ਨਵੀਂ ਲੈਂਬੋਰਗਿਨੀ ਨਾਲ ਇਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਦਾ ਰੰਗ ਹਰਾ ਹੈ। ਅਨੁਰਾਗ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਲੈਂਬੋਰਗਿਨੀ ਨਾਲ ਤਸਵੀਰ ਸ਼ੇਅਰ ਕੀਤੀ ਤੇ ਕੈਪਸ਼ਨ ’ਚ ਲਿਖਿਆ, ‘‘ਇਕ ਹੋਰ ਸੁਪਨਾ ਸਾਕਾਰ ਹੋਣ ਵਾਲਾ ਹੈ... ਲੈਂਬੋਰਗਿਨੀ ਹੁਰਾਕਨ।’’

 
 
 
 
 
 
 
 
 
 
 
 
 
 
 
 

A post shared by The UK07 Rider (@anurag_dobhal)

‘ਬਿੱਗ ਬੌਸ 17’ ਦਾ ਹਿੱਸਾ ਬਣ ਕੇ ਕਾਫ਼ੀ ਸੁਰਖ਼ੀਆਂ ਬਟੋਰੀਆਂ
ਜਦੋਂ ਅਨੁਰਾਗ ਡੋਭਾਲ ਨੂੰ ‘ਬਿੱਗ ਬੌਸ 17’ ’ਚ ਦੇਖਿਆ ਗਿਆ ਸੀ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਸ਼ੋਅ ’ਚ ਦੇਖਣ ਲਈ ਕਾਫੀ ਉਤਸ਼ਾਹਿਤ ਸਨ। ਹਾਲਾਂਕਿ ਜਿਵੇਂ-ਜਿਵੇਂ ਦਿਨ ਬੀਤਦੇ ਗਏ, ਲੋਕਾਂ ਨੂੰ ਅਨੁਰਾਗ ਦੀ ਖੇਡ ਜ਼ਿਆਦਾ ਪਸੰਦ ਨਹੀਂ ਆਈ, ਲੋਕਾਂ ਨੇ ਬਾਹਰੋਂ ਉਸ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਇਹੀ ਨਹੀਂ, ਕਈ ਵਾਰ ਉਨ੍ਹਾਂ ਨੂੰ ‘ਬਿੱਗ ਬੌਸ’ ਤੇ ਸਲਮਾਨ ਖ਼ਾਨ ਨੇ ਵੀ ਟੋਕਿਆ ਸੀ। ਹਾਲਾਂਕਿ ਅਖੀਰ ’ਚ ਉਨ੍ਹਾਂ ਨੂੰ ‘ਬਿੱਗ ਬੌਸ’ ਦੇ ਮੈਂਬਰਾਂ ਦੀਆਂ ਵੋਟਾਂ ਦੇ ਆਧਾਰ ’ਤੇ ਘਰੋਂ ਬਾਹਰ ਕੱਢ ਦਿੱਤਾ ਗਿਆ। ਘਰੋਂ ਬਾਹਰ ਆਉਣ ਤੋਂ ਬਾਅਦ ਅਨੁਰਾਗ ਨੇ ‘ਬਿੱਗ ਬੌਸ’ ਦੇ ਮੇਕਰਸ ਦੀ ਨਿੰਦਿਆ ਕੀਤੀ ਤੇ ਕਈ ਗੰਭੀਰ ਦੋਸ਼ ਵੀ ਲਗਾਏ। ਉਸ ਨੇ ‘ਬਿੱਗ ਬੌਸ’ ਗੇਮ ਨੂੰ ਸਕ੍ਰਿਪਟਿਡ ਵੀ ਕਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News