ਸ਼੍ਰੀਲੰਕਨ ਸੈਂਸੇਸ਼ਨ ਯੋਹਾਨੀ ਨੂੰ ਮਿਲਿਆ ਭੂਸ਼ਣ ਕੁਮਾਰ ਦੀ ਟੀ-ਸੀਰੀਜ਼ ਦਾ ਸਾਥ

Saturday, Mar 19, 2022 - 11:49 AM (IST)

ਸ਼੍ਰੀਲੰਕਨ ਸੈਂਸੇਸ਼ਨ ਯੋਹਾਨੀ ਨੂੰ ਮਿਲਿਆ ਭੂਸ਼ਣ ਕੁਮਾਰ ਦੀ ਟੀ-ਸੀਰੀਜ਼ ਦਾ ਸਾਥ

ਮੁੰਬਈ (ਬਿਊਰੋ)– ਵਾਇਰਲ ਸੈਂਸੇਸ਼ਨ ਯੋਹਾਨੀ ਨੂੰ ਅੱਜ ਹਰ ਕੋਈ ਜਾਣਦਾ ਹੈ, ਉਨ੍ਹਾਂ ਦੇ ਗੀਤ ‘ਮਨਿਕੇ’ ਨੇ ਸੋਸ਼ਲ ਮੀਡੀਆ ’ਤੇ ਹਲਚਲ ਮਚਾ ਦਿੱਤਾ ਸੀ। ਹੁਣ ਭੂਸ਼ਣ ਦੀ ਟੀ-ਸੀਰੀਜ਼ ਨੇ ਯੋਹਾਨੀ ਨੂੰ ਆਪਣੇ ਲੇਬਲ ਅਨੁਸਾਰ ਬਤੌਰ ਐਕਸਕਲੂਜ਼ਿਵ ਆਰਟਿਸਟ ਸਾਈਨ ਕੀਤਾ ਹੈ।

ਯੋਹਾਨੀ ਦਾ ਗਾਣਾ ‘ਮਾਨਿਕੇ ਮਗੇ ਹਿਤੇ’ ਨੇ ਇੰਟਰਨੈੱਟ ’ਤੇ ਸਾਰੇ ਰਿਕਾਰਡ ਤੋੜੇ ਸਨ। ਭੂਸ਼ਣ ਕੁਮਾਰ ਕਹਿੰਦੇ ਹਨ ਕਿ ਯੋਹਾਨੀ ਜਿਹੇ ਪ੍ਰਤਿਭਾਸ਼ਾਲੀ ਸੰਗੀਤਕਾਰ ਨੂੰ ਟੀ-ਸੀਰੀਜ਼ ਪਰਿਵਾਰ ’ਚ ਸ਼ਾਮਲ ਕਰਕੇ ਅਸੀਂ ਬੇਹੱਦ ਰੋਮਾਂਚਿਤ ਹਾਂ।

 
 
 
 
 
 
 
 
 
 
 
 
 
 
 

A post shared by Yohani (@yohanimusic)

ਅਸੀਂ ਹਮੇਸ਼ਾ ਮਿਊਜ਼ਿਕਲ ਟ੍ਰੈਂਡਸ ’ਚ ਸਭ ਤੋਂ ਅੱਗੇ ਰਹੇ ਹਾਂ ਤੇ ਯੋਹਾਨੀ ਜਿਹੇ ਕਲਾਕਾਰਾਂ ਦੇ ਨਾਲ ਅਸੀਂ ਦਰਸ਼ਕਾਂ ਤੋਂ ਕੁਝ ਰਿਕਾਰਡਤੋਡ਼ ਤੇ ਚਾਰਟ-ਟੈਪਿੰਗ ਸੰਗੀਤ ਲਿਆਉਣ ਦੀ ਉਮੀਦ ਕਰਦੇ ਹਾਂ।

ਦੱਸ ਦੇਈਏ ਕਿ ਯੋਹਾਨੀ ਦੇ ਗੀਤ ‘ਮਾਨਿਕੇ ਮਗੇ ਹਿਤੇ’ ਨੂੰ ਯੂਟਿਊਬ ’ਤੇ 208 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਹ ਗੀਤ 9 ਮਹੀਨੇ ਪਹਿਲਾਂ ਯੋਹਾਨੀ ਦੇ ਹੀ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News